ਨਵੀ ਦਿੱਲੀ : ਦਿੱਲੀ ਵਿੱਚ ਏਅਰ ਇੰਡੀਆ ਐਕਸਪ੍ਰੈਸ ਦੇ ਇੱਕ ਪਾਇਲਟ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਘਟਨਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਸ ਸਮੇਂ ਵਾਪਰੀ ਜਦੋਂ ਪਾਇਲਟ ਸ਼੍ਰੀਨਗਰ-ਦਿੱਲੀ ਉਡਾਣ ਦੀ ਲੈਂਡਿੰਗ ਤੋਂ ਬਾਅਦ ਹਵਾਈ ਅੱਡੇ ‘ਤੇ ਹੋਰ ਪ੍ਰਕਿਰਿਆ ਪੂਰੀਆਂ ਕਰ ਰਿਹਾ ਸੀ। ਏਅਰਲਾਈਨ ਦੇ ਅਨੁਸਾਰ ਪਾਇਲਟ ਨੂੰ ਲੈਂਡਿੰਗ ਤੋਂ ਬਾਅਦ ਮੁਸ਼ਕਲ ਆਉਣੀ ਸ਼ੁਰੂ ਹੋ ਗਈ ਅਤੇ ਕੁਝ ਸਮੇਂ ਬਾਅਦ ਉਹ ਬੇਹੋਸ਼ ਹੋ ਗਿਆ। ਪਾਇਲਟ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਰਾਏਕੋਟ ‘ਚ 60 ਕੁਇੰਟਲ ਚੌਲਾਂ ਦੀ ਚੋਰੀ; ਸ਼ੈਲਰ ਦੀ ਕੰਧ ਟੱਪ ਕੇ ਵੜੇ ਚੋਰ
ਸਾਹਮਣੇ ਆਈ ਜਾਣਕਾਰੀ ਅਨੁਸਾਰ ਪਾਇਲਟ ਦਾ ਨਾਮ ਅਰਮਾਨ ਹੈ। ਅਰਮਾਨ 28 ਸਾਲਾਂ ਦਾ ਸੀ ਅਤੇ ਹਾਲ ਹੀ ਵਿੱਚ ਉਸਦਾ ਵਿਆਹ ਹੋਇਆ ਸੀ। ਚਾਲਕ ਦਲ ਦੇ ਸਾਥੀ ਮੈਂਬਰਾਂ ਨੇ ਦੱਸਿਆ ਕਿ ਪਾਇਲਟ ਨੇ ਲੈਂਡਿੰਗ ਤੋਂ ਬਾਅਦ ਕਾਕਪਿਟ ਵਿੱਚ ਉਲਟੀਆਂ ਕੀਤੀਆਂ ਅਤੇ ਫਿਰ ਏਅਰਲਾਈਨ ਦੇ ਡਿਸਪੈਚ ਦਫਤਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਹਾਲਾਂਕਿ ਦਿਲ ਦਾ ਦੌਰਾ ਪੈਣ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗਿਆ ਹੈ, ਪਰ ਕਈ ਵਾਰ ਹਵਾਈ ਜਹਾਜ਼ ਵਿੱਚ ਹਵਾ ਦੇ ਗੜਬੜ ਕਾਰਨ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਹੁੰਦੀ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਹੀ ਕਾਰਨ ਪਤਾ ਲੱਗ ਸਕੇਗਾ।
ਏਅਰ ਇੰਡੀਆ ਐਕਸਪ੍ਰੈਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ “ਅਸੀਂ ਆਪਣੇ ਸਾਥੀ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹਾਂ। ਅਸੀਂ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਾਂ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਾਂ।”