ਹੁਣ ਸਿੱਧਾ ATM ਤੋਂ ਕਢਵਾਏ ਜਾ ਸਕਣਗੇ PF ਦੇ ਪੈਸੇ, ਸਰਕਾਰ ਨੇ ਦੱਸਿਆ ਕਦੋਂ ਤੋਂ ਮਿਲੇਗੀ ਇਹ ਸਹੂਲਤ
ਨਵੀ ਦਿੱਲੀ : ਸਰਕਾਰ ਨੇ ਨੌਕਰੀ ਕਰਨ ਵਾਲਿਆਂ ਨੂੰ ਵੱਡੀ ਖੁਸ਼ਖਬਰੀ ਦਿੰਦਿਆਂ ਵੱਡਾ ਐਲਾਨ ਕੀਤਾ ਹੈ। ਹੁਣ ਲੋਕਾਂ ਨੂੰ PF ਦੇ ਪੈਸੇ ਕਢਵਾਉਣ ਲਈ PF ਦਫਤਰ ਨਹੀਂ ਜਾਣਾ ਪਵੇਗਾ। PF ਦੇ ਪੈਸੇ ਕਢਵਾਉਣ ਦੀ ਸਿਰਦਰਦੀ ਨੂੰ ਖਤਮ ਕਰਨ ਲਈ ਸਰਕਾਰ ਨੇ ਵੱਡੀ ਪਹਿਲ ਕੀਤੀ ਹੈ। ਹੁਣ ਤੁਸੀਂ ATM ਰਾਹੀਂ ਆਸਾਨੀ ਨਾਲ ਆਪਣੇ PF ਦੇ ਪੈਸੇ ਕਢਵਾ ਸਕੋਗੇ।
2025 ਤੋਂ ਮਿਲੇਗੀ ਸੁਵਿਧਾ
ਕਿਰਤ ਸਕੱਤਰ ਸੁਮਿਤਾ ਡਾਵਰਾ ਨੇ ਬੁੱਧਵਾਰ ਨੂੰ ਇਸ ਸੁਵਿਧਾ ਨਾਲ ਜੁੜੀ ਵੱਡੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਗਲੇ ਸਾਲ ਯਾਨੀ 2025 ਤੋਂ ਕਰਮਚਾਰੀਆਂ ਨੂੰ ਪੀਐੱਫ ਦੇ ਪੈਸੇ ਸਿੱਧੇ ਏਟੀਐੱਮ ਤੋਂ ਕਢਵਾਉਣ ਦੀ ਸੁਵਿਧਾ ਮਿਲੇਗੀ। ਯਾਨੀ ਸਿਰਫ਼ ਇੱਕ ਮਹੀਨੇ ਬਾਅਦ ਕਰਮਚਾਰੀ ਆਪਣਾ ਪ੍ਰਾਵੀਡੈਂਟ ਫੰਡ ਸਿੱਧਾ ਏਟੀਐਮ ਰਾਹੀਂ ਕਢਵਾ ਸਕਣਗੇ। ਸਰਕਾਰ ਦੇ ਇਸ ਕਦਮ ਨਾਲ ਦੇਸ਼ ਦੇ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ।