ਸੰਸਦ ਭਵਨ ਨੇੜੇ ਖੁਦ ਨੂੰ ਅੱ*ਗ ਲਾਉਣ ਵਾਲੇ ਵਿਅਕਤੀ ਨੇ ਤੋੜਿਆ ਦਮ
ਨਵੀਂ ਦਿੱਲੀ ਦੇ ਸੰਸਦ ਭਵਨ ਨੇੜੇ ਖੁਦ ਨੂੰ ਅੱਗ ਲਾਉਣ ਵਾਲੇ ਬਾਗਪਤ ਦੇ ਜਿਤੇਂਦਰ ਦੀ ਮੌਤ ਹੋ ਗਈ। 25 ਦਸੰਬਰ ਨੂੰ ਘਟਨਾ ਤੋਂ ਬਾਅਦ ਜਤਿੰਦਰ 95 ਫੀਸਦੀ ਝੁਲਸ ਗਿਆ ਸੀ ਉਸਦਾ ਨਵੀਂ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਇੱਥੇ ਪਿਛਲੇ ਦੋ ਦਿਨਾਂ ਤੋਂ ਉਸਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ ਸੀ। ਬੀਤੀ ਰਾਤ ਜਤਿੰਦਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
95 ਫੀਸਦੀ ਝੁਲਸ ਗਿਆ ਸੀ ਵਿਅਕਤੀ
ਦੱਸ ਦੇਈਏ ਕਿ ਬੀਤੀ 25 ਦਸੰਬਰ ਨੂੰ ਜਤਿੰਦਰ ਨੇ ਸੰਸਦ ਭਵਨ ਦੇ ਸਾਹਮਣੇ ਰੇਲ ਭਵਨ ਨੇੜੇ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਡਾਕਟਰਾਂ ਨੇ ਦੱਸਿਆ ਕਿ ਉਹ 95 ਫੀਸਦੀ ਝੁਲਸ ਗਿਆ ਸੀ।ਪੁਲਿਸ ਮੁਤਾਬਕ ਨੌਜਵਾਨ ਉੱਤਰ ਪ੍ਰਦੇਸ਼ ਦੇ ਬਾਗਪਤ ਦਾ ਰਹਿਣ ਵਾਲਾ ਸੀ। ਮੌਕੇ ਤੋਂ ਅੱਧਾ ਸੜਿਆ ਹੋਇਆ ਦੋ ਪੰਨਿਆਂ ਦਾ ਸੁਸਾਈਡ ਨੋਟ, ਪੈਟਰੋਲ, ਸੜਿਆ ਹੋਇਆ ਬੈਗ ਅਤੇ ਇੱਕ ਜੁੱਤੀ ਬਰਾਮਦ ਹੋਈ ਸੀ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਸੀ ਕਿ ਪਰਿਵਾਰਕ ਝਗੜੇ ਕਾਰਨ ਜਤਿੰਦਰ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਡਾ. ਮਨਮੋਹਨ ਸਿੰਘ ਨੂੰ ਕੀਤੀ ਸ਼ਰਧਾਂਜਲੀ ਭੇਟ