ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਦੀਆਂ ਗੋਲੀਆਂ ਨਾਲ ਮਾਰੇ ਗਏ ਕਰਨਾਲ ਦੇ ਲੈਫਟੀਨੈਂਟ ਵਿਨੈ ਨਰਵਾਲ ਦੀ ਮ੍ਰਿਤਕ ਦੇਹ ਨੂੰ ਕਰਨਾਲ ਲਿਆਉਣ ਤੋਂ ਪਹਿਲਾਂ ਦਿੱਲੀ ਹਵਾਈ ਅੱਡੇ ‘ਤੇ ਲਿਆਂਦਾ ਗਿਆ। ਜਿਥੇ ਲੈਫਟੀਨੈਂਟ ਵਿਨੈ ਦੀ ਨਵ-ਵਿਆਹੀ ਪਤਨੀ ਉਸਦੀ ਦੀ ਮ੍ਰਿਤਕ ਦੇਹ ਨੂੰ ਜੱਫੀ ਪਾ ਕੇ ਰੋਈ। ਗੁਰੂਗ੍ਰਾਮ ਦੀ ਰਹਿਣ ਵਾਲੀ ਪਤਨੀ ਹਿਮਾਂਸ਼ੀ ਨੇ ਵਿਨੈ ਲਈ ਕਿਹਾ – ਮੈਨੂੰ ਤੁਹਾਡੇ ‘ਤੇ ਮਾਣ ਹੈ। ਹਿਮਾਂਸ਼ੀ ਨੇ ਵਿਨੈ ਨੂੰ ਸਲਾਮ ਕੀਤਾ ਅਤੇ ਜੈ ਹਿੰਦ ਕਿਹਾ।
ਸਰਕਾਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ, ਸਰਕਾਰ ਨੇ ਮਹਿੰਗਾਈ ਭੱਤਾ ਵਧਾਇਆ
ਵਿਨੈ ਦੀ ਮ੍ਰਿਤਕ ਦੇਹ ਹੁਣ ਦਿੱਲੀ ਤੋਂ ਕਰਨਾਲ ਲਿਆਂਦੀ ਜਾ ਰਹੀ ਹੈ। ਦੱਸ ਦੇਈਏ ਕਿ ਕੱਲ੍ਹ (22 ਅਪ੍ਰੈਲ) ਨੂੰ ਪਹਿਲਗਾਮ ਵਿੱਚ ਅੱਤਵਾਦੀਆਂ ਨੇ ਨੇਵੀ ਲੈਫਟੀਨੈਂਟ ਵਿਨੈ ਨਰਵਾਲ (26) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਵਿਨੈ ਨਰਵਾਲ ਦਾ 7 ਦਿਨ ਪਹਿਲਾਂ ਹੀ ਗੁਰੂਗ੍ਰਾਮ ਦੀ ਹਿਮਾਂਸ਼ੀ ਨਰਵਾਲ ਨਾਲ ਵਿਆਹ ਹੋਇਆ ਸੀ। ਦੋਵੇਂ 21 ਅਪ੍ਰੈਲ ਨੂੰ ਹਨੀਮੂਨ ਲਈ ਪਹਿਲਗਾਮ ਗਏ ਸਨ।
ਵਿਨੈ ਦੀ ਮੌਤ ਦੀ ਖ਼ਬਰ ਮਿਲਦੇ ਹੀ ਉਸਦੇ ਪਿਤਾ, ਭੈਣ ਅਤੇ ਸਹੁਰਾ ਉਸੇ ਰਾਤ ਕਸ਼ਮੀਰ ਲਈ ਰਵਾਨਾ ਹੋ ਗਏ। ਵਿਨੈ ਦਾ ਪੋਸਟਮਾਰਟਮ ਬੁੱਧਵਾਰ ਸਵੇਰੇ ਉੱਥੇ ਕੀਤਾ ਗਿਆ। ਜਿਸ ਤੋਂ ਬਾਅਦ ਮ੍ਰਿਤਕ ਦੇਹ ਹਵਾਈ ਰਸਤੇ ਦਿੱਲੀ ਪਹੁੰਚੀ। ਵਿਨੈ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਕਰਨਾਲ ਦੇ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਜਿਸ ਵਿੱਚ ਸੀਐਮ ਨਾਇਬ ਸੈਣੀ ਵੀ ਆਉਣਗੇ। ਵਿਨੈ ਦੇ ਦਾਦਾ ਜੀ ਨਾਲ ਵੀਡੀਓ ਕਾਲ ‘ਤੇ ਗੱਲ ਕਰਦੇ ਹੋਏ, ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ।