ਲੰਡਨ ਤੋਂ ਮੁੰਬਈ ਆ ਰਹੇ 250 ਤੋਂ ਵੱਧ ਯਾਤਰੀ ਤੁਰਕੀ ਦੇ ਹਵਾਈ ਅੱਡੇ ‘ਤੇ ਪਿਛਲੇ 40 ਘੰਟਿਆਂ ਤੋਂ ਫਸੇ ਹੋਏ ਹਨ।ਏਅਰਲਾਈਨ ਕੰਪਨੀ ਵਰਜਿਨ ਅਟਲਾਂਟਿਕ ਨੇ 2 ਅਪ੍ਰੈਲ ਨੂੰ ਤੁਰਕੀ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ। ਇਸ ਫਲਾਈਟ ‘ਚ 250 ਤੋਂ ਵੱਧ ਯਾਤਰੀਆਂ ‘ਚੋਂ ਜ਼ਿਆਦਾਤਰ ਭਾਰਤੀ ਹਨ।
ਇਹ ਵੀ ਪੜੋ : ਸੁਖਬੀਰ ਬਾਦਲ ਨੇ ਦਰਬਾਰ ਸਾਹਿਬ ਕੰਪਲੈਕਸ ਬਾਹਰ ਆਪਣੇ ਉੱਤੇ ਹੋਏ ਹਮਲੇ ਦੀ ਜਾਂਚ ਐਨਆਈਏ ਨੂੰ ਸੌਂਪਣ ਦੀ ਕੀਤੀ ਮੰਗ
ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ਨੰਬਰ VS 358 ਦੇ ਇੱਕ ਯਾਤਰੀ ਨੂੰ ਪੈਨਿਕ ਅਟੈਕ ਆਇਆ। ਇਸ ਮੈਡੀਕਲ ਐਮਰਜੈਂਸੀ ਕਾਰਨ ਇਹ ਤੁਰਕੀ ਦੇ ਦਿਯਾਰਬਾਕਿਰ ਹਵਾਈ ਅੱਡੇ ‘ਤੇ ਉਤਰਿਆ। ਇਹ ਹਵਾਈ ਅੱਡਾ ਅਜਿਹੀਆਂ ਉਡਾਣਾਂ ਦੀ ਲੈਂਡਿੰਗ ਲਈ ਢੁਕਵਾਂ ਨਹੀਂ ਹੈ। ਯਾਤਰੀਆਂ ਨੂੰ ਦੱਸਿਆ ਗਿਆ ਕਿ ਲੈਂਡਿੰਗ ਦੌਰਾਨ ਜਹਾਜ਼ ਵਿੱਚ ਤਕਨੀਕੀ ਖਰਾਬੀ ਆ ਗਈ ਸੀ। ਪਹਿਲਾਂ ਤਾਂ ਇਹ ਦੱਸਿਆ ਗਿਆ ਸੀ ਕਿ ਫਲਾਈਟ ਕੁਝ ਘੰਟਿਆਂ ‘ਚ ਦੁਬਾਰਾ ਟੇਕ ਆਫ ਕਰੇਗੀ ਪਰ ਫਿਰ ਖਬਰ ਆਈ ਕਿ ਐਮਰਜੈਂਸੀ ਲੈਂਡਿੰਗ ਦੌਰਾਨ ਜਹਾਜ਼ ਦੇ ਟਾਇਰ ਖਰਾਬ ਹੋ ਗਏ ਹਨ ਅਤੇ ਤਕਨੀਕੀ ਖਰਾਬੀ ਕਾਰਨ ਫਿਲਹਾਲ ਫਲਾਈਟ ਸੰਭਵ ਨਹੀਂ ਹੈ। ਭਾਰਤ ਸਰਕਾਰ ਨੇ ਦੱਸਿਆ ਹੈ ਕਿ ਉਹ ਯਾਤਰੀਆਂ ਦੀ ਮਦਦ ਲਈ ਤੁਰਕੀ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।