ਸੰਸਦ ਦਾ ਸਰਦ ਰੁੱਤ ਇਜਲਾਸ: ਅੱਜ ਵੀ ਕੇਂਦਰ ਨੂੰ ਇਨ੍ਹਾਂ ਮੁੱਦਿਆਂ ‘ਤੇ ਘੇਰੇਗੀ ਵਿਰੋਧੀ ਧਿਰ
ਨਵੀ ਦਿੱਲੀ : ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਅੱਜ ਵੀ ਅਡਾਨੀ ਮੁੱਦੇ ‘ਤੇ ਕਾਂਗਰਸ ਇਕ ਵਾਰ ਫਿਰ ਕੇਂਦਰ ਸਰਕਾਰ ਨੂੰ ਘੇਰੇਗੀ। ਵੀਰਵਾਰ ਨੂੰ ਵੀ ਵਿਰੋਧੀ ਧਿਰ ਨੇ ਇਸੇ ਮੁੱਦੇ ‘ਤੇ ਦੋਵਾਂ ਸਦਨਾਂ ‘ਚ ਹੰਗਾਮਾ ਕੀਤਾ। ‘ਦੇਸ਼ ਨੂੰ ਲੁੱਟਣਾ ਬੰਦ ਕਰੋ’ ਦੇ ਨਾਅਰੇ ਵੀ ਲਾਏ ਗਏ। ਇਸ ਮਗਰੋਂ ਕਾਰਵਾਈ ਅੱਜ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਇਹ ਵੀ ਪੜੋ : ਦੂਜੇ ਟੈਸਟ ਤੋਂ ਪਹਿਲਾਂ ਆਸਟ੍ਰੇਲੀਆ PM ਨੇ ਟੀਮ ਇੰਡੀਆ ਨਾਲ ਕੀਤੀ ਮੁਲਾਕਾਤ; ਵਧੀਆ ਪ੍ਰਦਰਸ਼ਨ ਲਈ ਰੱਜ ਕੇ ਕੀਤੀਆਂ ਤਾਰੀਫਾਂ
ਵਿਰੋਧੀ ਧਿਰ ਦੇ ਸਾਂਸਦਾਂ ਨੇ ਰਾਜ ਸਭਾ ਵਿੱਚ ਵੀ ਹੰਗਾਮਾ ਕੀਤਾ। ਲਗਾਤਾਰ ਨਾਅਰੇਬਾਜ਼ੀ ਦੌਰਾਨ ਸਦਨ ਦੇ ਸਪੀਕਰ ਜਗਦੀਪ ਧਨਖੜ ਨੇ ਕਿਹਾ, ”…ਇਹ ਸਦਨ ਸਿਰਫ਼ ਬਹਿਸ ਦਾ ਸਦਨ ਨਹੀਂ ਹੈ। ਸੰਸਦੀ ਵਿਵਾਦ ਸਾਡੇ ਲੋਕਤੰਤਰ ਨੂੰ ਕਮਜ਼ੋਰ ਕਰਦੇ ਹਨ।” ਸਦਨ ਦੀ ਕਾਰਵਾਈ 29 ਨਵੰਬਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ।
ਪ੍ਰਿਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਦੱਸ ਦਈਏ ਕਿ ਪ੍ਰਿਅੰਕਾ ਗਾਂਧੀ ਨੇ ਲੋਕ ਸਭਾ ਵਿੱਚ ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਪ੍ਰਿਅੰਕਾ ਦੇ ਨਾਲ ਉਨ੍ਹਾਂ ਦੇ ਭਰਾ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਵੀ ਪਹੁੰਚੇ। ਇਸ ਤੋਂ ਇਲਾਵਾ ਸੰਜੇ ਸਿੰਘ ਨੇ ਅਡਾਨੀ ਮੁੱਦੇ ‘ਤੇ ਚਰਚਾ ਲਈ ਰਾਜ ਸਭਾ ‘ਚ ਸਸਪੈਂਸ਼ਨ ਆਫ ਬਿਜ਼ਨਸ ਨੋਟਿਸ ਦਿੱਤਾ। ਅਡਾਨੀ ਮੁੱਦੇ ‘ਤੇ ਸਦਨ ‘ਚ ਬੁੱਧਵਾਰ-ਵੀਰਵਾਰ ਨੂੰ ਕਾਫੀ ਹੰਗਾਮਾ ਹੋਇਆ।