ਓਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਨੂੰ ਪਹੁੰਚਿਆ ਸੀ ਵੱਡਾ ਨੁਕਸਾਨ : ਹਵਾਈ ਫੌਜ ਮੁਖੀ

0
8
Air Chief Marshal

ਨਵੀਂ ਦਿੱਲੀ, 9 ਅਗਸਤ 2025 :ਪਾਕਿਸਤਾਨ (Pakistan) ਨਾਲ ਮਈ ਮਹੀਨੇ ਵਿਚ ਭਾਰਤ ਨਾਲ ਸ਼ੁਰੂ ਹੋਏ ਯੁੱਧ ਦੌਰਾਨ ਭਾਰਤ ਵਲੋਂ ਸ਼ੁਰੂ ਕੀਤੇ ਗਏ ਓਪਰੇਸ਼ਨ ਸਿੰਦੂਰ (Operation Sindoor) ਤਹਿਤ ਭਾਰਤ ਵਲੋਂ ਕੀਤੀ ਬੰਬਾਰਮੈਂਟ ਕਾਰਨ ਪਾਕਿਸਤਾਨ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ । ਇਹ ਜਾਣਕਾਰੀ ਭਾਰਤੀ ਹਵਾਈ ਫੌਜ ਦੇ ਮੁਖੀ ਏ. ਪੀ. ਸਿੰਘ ਨੇ ਬੈਂਗਲੁਰੂ ਦੇ ਐਚ. ਏ. ਐਲ. ਮੈਨੇਜਮੈਂਟ ਅਕੈਡਮੀ ਆਡੀਟੋਰੀਅਮ ਵਿਖੇ ਏਅਰ ਚੀਫ ਮਾਰਸ਼ਲ ਐਲ. ਐਮ. ਕਤਰੇ ਮੈਮੋਰੀਅਲ ਲੈਕਚਰ ਦੇ 16ਵੇਂ ਸੀਜ਼ਨ ਨੂੰ ਸੰਬੋਧਨ ਕਰਦਿਆਂ ਦਿੱਤੀ । ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ ਆਪ੍ਰੇਸ਼ਨ ਸਿੰਦੂਰ ਵਿੱਚ ਪਾਕਿਸਤਾਨ ਦਾ ਬਹੁਤ ਨੁਕਸਾਨ ਹੋਇਆ ਹੈ। ਅਸੀਂ ਉਨ੍ਹਾਂ ਦੇ ਪੰਜ ਲੜਾਕੂ ਜਹਾਜ਼ਾਂ ਨੂੰ ਵੀ ਡੇਗ ਦਿੱਤਾ ਸੀ।

ਸਾਡੀ ਹਵਾਈ ਰੱਖਿਆ ਪ੍ਰਣਾਲੀ ਨੇ ਬਹੁਤ ਵਧੀਆ ਕੰਮ ਕੀਤਾ ਹੈ : ਏ. ਪੀ. ਸਿੰਘ

ਏਅਰ ਚੀਫ ਮਾਰਸ਼ਲ ਏ. ਪੀ. ਸਿੰਘ (Air Chief Marshal A. P. Singh) ਨੇ ਕਿਹਾ ਸਾਡੀ ਹਵਾਈ ਰੱਖਿਆ ਪ੍ਰਣਾਲੀ (Air defense system) ਨੇ ਬਹੁਤ ਵਧੀਆ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜੋ ਐਸ-400 ਪ੍ਰਣਾਲੀ ਖਰੀਦੀ ਸੀ ਉਹ ਅਪ੍ਰੇਸ਼ਨ ਸਿੰਦੂਰ ਦੌਰਾਨ ਗੇਮ-ਚੇਂਜਰ ਸਾਬਤ ਹੋਈ ਹੈ। ਪਾਕਿਸਤਾਨ ਕੋਲ ਲੰਬੀ ਦੂਰੀ ਦੇ ਗਲਾਈਡ ਬੰਬ ਸਨ ਪਰ ਉਹ ਉਨ੍ਹਾਂ ਵਿੱਚੋਂ ਕਿਸੇ ਦੀ ਵੀ ਵਰਤੋਂ ਨਹੀਂ ਕਰ ਸਕਦੇ ਸਨ ਕਿਉਂਕਿ ਉਹ ਹਵਾਈ ਰੱਖਿਆ ਵਿੱਚ ਦਾਖਲ ਨਹੀਂ ਹੋ ਸਕਦੇ ਸਨ।

ਪਾਕਿਸਤਾਨ ਦੇ ਬਹਾਵਲਪੁਰ ਵਿੱਚ ਹੋਏ ਹਮਲੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਸਭ ਦੇ ਸਾਹਮਣੇ ਹਨ

ਏ. ਪੀ. ਸਿੰਘ ਨੇ ਅੱਗੇ ਕਿਹਾ ਕਿ ਪਾਕਿਸਤਾਨ ਦੇ ਬਹਾਵਲਪੁਰ (Bahawalpur) ਵਿੱਚ ਹੋਏ ਹਮਲੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਸਭ ਦੇ ਸਾਹਮਣੇ ਹਨ। ਉੱਥੇ ਕੁਝ ਵੀ ਨਹੀਂ ਬਚਿਆ ਸੀ । ਇਹ ਤਸਵੀਰਾਂ ਨਾ ਸਿਰਫ਼ ਸੈਟੇਲਾਈਟ ਤੋਂ ਲਈਆਂ ਗਈਆਂ ਸਨ। ਸਗੋਂ ਸਥਾਨਕ ਮੀਡੀਆ ਨੇ ਤਬਾਹ ਹੋਈ ਇਮਾਰਤ ਦੀਆਂ ਅੰਦਰਲੀਆਂ ਤਸਵੀਰਾਂ ਵੀ ਦਿਖਾਈਆਂ ।

Read More : ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ. ਨੂੰ ਫੌਜ ਦੀ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀ ਗ੍ਰਿਫ਼ਤਾਰ

LEAVE A REPLY

Please enter your comment!
Please enter your name here