ਪਾਕਿਸਤਾਨ, 21 ਅਗਸਤ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਵਲੋਂ ਪਾਕਿਸਤਾਨ ਦੇ ਹਵਾਈ ਖੇਤਰ ਨੂੰ ਭਾਰਤੀ ਜਹਾਜਾਂ ਲਈ ਬੰਦ ਕੀਤੇ ਗਏ ਸਮੇਂ ਵਿਚ 23 ਸਤੰਬਰ ਤੱਕ ਦਾ ਵਾਧਾ (Extension till September 23) ਕਰ ਦਿੱਤਾ ਹੈ । ਪਾਕਿਸਤਾਨ ਏਅਰਪੋਰਟ ਅਥਾਰਟੀ ਨੇ ਪਾਕਿਸਤਾਨ ਦੇ ਹਵਾਈ ਖੇਤਰ ’ਚ ਭਾਰਤੀ ਜਹਾਜ਼ਾਂ ਉਤੇ ਪਾਬੰਦੀ ਨੂੰ ਇਕ ਮਹੀਨੇ ਲਈ ਵਧਾਉਣ ਦਾ ਐਲਾਨ ਕਰਦੇ ਹੋਏ ਨਵਾਂ ਨੋਟਾਮ (ਏਅਰਮੈਨ ਨੂੰ ਨੋਟਿਸ) ਜਾਰੀ ਕੀਤਾ ਹੈ ।
ਭਾਰਤੀ ਮਲਕੀਅਤ ਵਾਲੇ ਹਰੇਕ ਜਹਾਜ਼ ਤੇ ਪਾਬੰਦੀ
ਭਾਰਤੀ ਏਅਰਲਾਈਨਜ਼ (Indian Airlines) ਵਲੋਂ ਸੰਚਾਲਿਤ ਸਾਰੇ ਜਹਾਜ਼ਾਂ ਨੂੰ ਪਾਕਿਸਤਾਨੀ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਪਾਬੰਦੀ ਉਨ੍ਹਾਂ ਫੌਜੀ ਅਤੇ ਨਾਗਰਿਕ ਜਹਾਜ਼ਾਂ ਉਤੇ ਵੀ ਲਾਗੂ ਹੈ ਜੋ ਭਾਰਤੀ ਮਲਕੀਅਤ ਵਾਲੇ ਹਨ ਜਾਂ ਕਿਰਾਏ ਉਤੇ ਦਿਤੇ ਗਏ ਹਨ। ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਦੇ ਮੱਦੇਨਜ਼ਰ 23 ਅਪ੍ਰੈਲ ਨੂੰ ਇਕ ਮਹੀਨੇ ਲਈ ਪਾਬੰਦੀ ਲਗਾਈ ਗਈ ਸੀ ।
Read More : 300 ਤੋਂ ਵੱਧ ਭਾਰਤੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਨੂੰ ਫਰਾਂਸ ‘ਚ ਰੋਕਿਆ