ਨਵੀਂ ਦਿੱਲੀ, 25 ਅਪ੍ਰੈਲ 2025 – ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ, ਜਿਸ ਵਿੱਚ 26 ਸੈਲਾਨੀਆਂ ਦੀ ਮੌਤ ਹੋ ਗਈ ਸੀ, ਤੋਂ ਬਾਅਦ ਕੇਂਦਰ ਸਰਕਾਰ ਹੁਣ ਐਕਸ਼ਨ ਮੋਡ ਵਿੱਚ ਹੈ। ਇਸ ਦੌਰਾਨ, ਸਰਕਾਰ ਨੇ ਦਿੱਲੀ ਵਿੱਚ ਇੱਕ ਸਰਬ-ਪਾਰਟੀ ਮੀਟਿੰਗ ਬੁਲਾਈ ਜਿਸ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਸ਼ਿਰਕਤ ਕੀਤੀ।
ਦਿੱਲੀ ਵਿੱਚ, ਪਹਿਲਗਾਮ ਮੁੱਦੇ ‘ਤੇ ਇੱਕ ਸਰਬ-ਪਾਰਟੀ ਮੀਟਿੰਗ ‘ਚ ਕੇਂਦਰ ਸਰਕਾਰ ਨੇ ਮੰਨਿਆ ਕਿ ਅੱਤਵਾਦੀ ਹਮਲਾ ਸੁਰੱਖਿਆ ਵਿੱਚ ਕੁਤਾਹੀ ਕਾਰਨ ਹੋਇਆ। ਸਰਬ-ਪਾਰਟੀ ਮੀਟਿੰਗ ਤੋਂ ਬਾਅਦ, ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਹਰ ਕਾਰਵਾਈ ਲਈ ਪੂਰਾ ਸਮਰਥਨ ਪ੍ਰਾਪਤ ਹੈ।
ਇਹ ਵੀ ਪੜ੍ਹੋ: ਦਿੱਲੀ ਏਅਰਪੋਰਟ ’ਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਦੁਰਵਿਵਹਾਰ: SGPC ਪ੍ਰਧਾਨ ਵੱਲੋਂ ਨਿਖੇਧੀ
ਮੀਟਿੰਗ ਵਿੱਚ ਇਸ ਬੇਰਹਿਮ ਅੱਤਵਾਦੀ ਹਮਲੇ ਦੀ ਸਰਬਸੰਮਤੀ ਨਾਲ ਨਿੰਦਾ ਕੀਤੀ ਗਈ। ਵਿਰੋਧੀ ਪਾਰਟੀਆਂ ਨੇ ਕਿਹਾ ਕਿ ਅਸੀਂ ਸਰਕਾਰ ਵੱਲੋਂ ਚੁੱਕੇ ਗਏ ਹਰ ਕਦਮ ਦਾ ਸਮਰਥਨ ਕਰਾਂਗੇ। ਸਰਬ ਪਾਰਟੀ ਮੀਟਿੰਗ ਵਿੱਚ ਵਿਰੋਧੀ ਪਾਰਟੀਆਂ ਨੇ ਸਖ਼ਤ ਸਵਾਲ ਉਠਾਏ ਅਤੇ ਕਿਹਾ, “ਖੁਫੀਆ ਏਜੰਸੀਆਂ ਕਿੱਥੇ ਸਨ ?”, ਸੀਆਰਪੀਐਫ ਅਤੇ ਸੁਰੱਖਿਆ ਬਲ ਕਿੱਥੇ ਸਨ ? ਜ਼ਿਆਦਾਤਰ ਰਾਜਨੀਤਿਕ ਪਾਰਟੀਆਂ ਨੇ ਖੁਫੀਆ ਗਲਤੀਆਂ ਅਤੇ ਉੱਥੇ ਸਹੀ ਸੁਰੱਖਿਆ ਤਾਇਨਾਤੀ ਦਾ ਮੁੱਦਾ ਉਠਾਇਆ। ਰਾਹੁਲ ਗਾਂਧੀ ਨੇ ਇਹ ਵੀ ਪੁੱਛਿਆ ਕਿ ਜਿਸ ਜਗ੍ਹਾ ਇਹ ਘਟਨਾ ਵਾਪਰੀ, ਉੱਥੇ ਕੋਈ ਸੁਰੱਖਿਆ ਕਰਮਚਾਰੀ ਕਿਉਂ ਨਹੀਂ ਸੀ ?
ਇਸ ‘ਤੇ ਸਰਕਾਰ ਨੇ ਕਿਹਾ ਕਿ ਆਮ ਤੌਰ ‘ਤੇ ਇਹ ਰਸਤਾ ਜੂਨ ਦੇ ਮਹੀਨੇ ਵਿੱਚ ਖੋਲ੍ਹਿਆ ਜਾਂਦਾ ਹੈ ਜਦੋਂ ਅਮਰਨਾਥ ਯਾਤਰਾ ਸ਼ੁਰੂ ਹੁੰਦੀ ਹੈ ਕਿਉਂਕਿ ਅਮਰਨਾਥ ਯਾਤਰਾ ਦੇ ਸ਼ਰਧਾਲੂ ਇਸ ਸਥਾਨ ‘ਤੇ ਆਰਾਮ ਕਰਦੇ ਹਨ। ਇਸ ਵਾਰ ਸਥਾਨਕ ਟੂਰ ਆਪਰੇਟਰਾਂ ਨੇ ਸਰਕਾਰ ਨੂੰ ਦੱਸੇ ਬਿਨਾਂ ਉੱਥੇ ਸੈਲਾਨੀਆਂ ਲਈ ਬੁਕਿੰਗ ਲੈਣੀ ਸ਼ੁਰੂ ਕਰ ਦਿੱਤੀ ਅਤੇ 20 ਅਪ੍ਰੈਲ ਤੋਂ ਸੈਲਾਨੀਆਂ ਨੂੰ ਉੱਥੇ ਲੈ ਜਾਣਾ ਸ਼ੁਰੂ ਕਰ ਦਿੱਤਾ। ਸਥਾਨਕ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ, ਜਿਸ ਕਾਰਨ ਉੱਥੇ ਤਾਇਨਾਤੀ ਨਹੀਂ ਕੀਤੀ ਗਈ ਸੀ। ਕਿਉਂਕਿ ਇਸ ਸਥਾਨ ‘ਤੇ ਤਾਇਨਾਤੀ ਹਰ ਸਾਲ ਜੂਨ ਦੇ ਮਹੀਨੇ ਵਿੱਚ ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੁੰਦੀ ਹੈ।
ਭਾਰਤ ਨੇ ਪਾਕਿਸਤਾਨੀ ਨਾਗਰਿਕਾਂ ਲਈ ਵੀਜ਼ਾ ਸੇਵਾ ਮੁਅੱਤਲ ਕਰ ਦਿੱਤੀ ਹੈ। ਭਾਰਤੀ ਹਵਾਈ ਸੈਨਾ ਦੇ ਰਾਫੇਲ ਅਤੇ ਸੁਖੋਈ ਜਹਾਜ਼ਾਂ ਨੇ ਕੇਂਦਰੀ ਸੈਕਟਰ ਵਿੱਚ ‘ਅਕਰਮ’ ਨਾਮਕ ਇੱਕ ਹਵਾਈ ਅਭਿਆਸ ਕੀਤਾ।