ਹੁਣ ਲੇਨ ਬਦਲਣ ‘ਤੇ ਵੀ ਭਰਨਾ ਪਵੇਗਾ ਭਾਰੀ ਜੁਰਮਾਨਾ! ਕੈਮਰਿਆਂ ਰਾਹੀਂ ਰੱਖੀ ਜਾਵੇਗੀ ਨਿਗਰਾਨੀ
ਹੁਣ ਤੁਹਾਨੂੰ ਸੜਕਾਂ ‘ਤੇ ਵੀ ਹੋਰ ਧਿਆਨ ਨਾਲ ਗੱਡੀ ਚਲਾਉਣੀ ਪਵੇਗੀ। ਕਿਉਂਕਿ ਹੁਣ ਤੁਹਾਨੂੰ ਨੋਇਡਾ ਵਿੱਚ ਲੇਨ ਬਦਲਣ ਲਈ ਵੀ ਜੁਰਮਾਨਾ ਭਰਨਾ ਪੈ ਸਕਦਾ ਹੈ। ਨੋਇਡਾ ‘ਚ ਟ੍ਰੈਫਿਕ ਪੁਲਸ ਜਲਦ ਹੀ ਤਿੰਨ ਮੁੱਖ ਮਾਰਗਾਂ ‘ਤੇ ਲੇਨ ਡਰਾਈਵਿੰਗ ਲਾਗੂ ਕਰੇਗੀ। ਇਨ੍ਹਾਂ ਵਿੱਚ ਐਮਿਟੀ ਯੂਨੀਵਰਸਿਟੀ ਗਾਰਡਨ ਨੇੜੇ ਚਰਖਾ ਚੌਕ, ਗਾਰਡਨ ਗਲੇਰੀਆ ਮਾਲ ਤੋਂ ਫਿਲਮ ਸਿਟੀ ਅਤੇ ਦਲਿਤ ਪ੍ਰੇਰਨਾ ਸਥਲ ਨੇੜੇ ਬਰਡ ਫੀਡਿੰਗ ਪੁਆਇੰਟ ’ਤੇ ਲੇਨ ਬਦਲਣ ਲਈ ਜੁਰਮਾਨਾ ਲਾਉਣ ਦਾ ਫੈਸਲਾ ਕੀਤਾ ਗਿਆ ਹੈ।
1500 ਰੁਪਏ ਜੁਰਮਾਨਾ
ਜੇਕਰ ਕੋਈ ਡਰਾਈਵਰ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 1500 ਰੁਪਏ ਜੁਰਮਾਨਾ ਕੀਤਾ ਜਾਵੇਗਾ। ਜਿਨ੍ਹਾਂ ਤਿੰਨਾਂ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਉੱਥੇ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਇੱਕ ਡਰਾਈਵਰ ਲੇਨ ਬਦਲਦਾ ਹੈ ਤਾਂ ਦੂਜੇ ਨੂੰ ਰੁਕਣਾ ਪੈਂਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਇੱਕ ਤੋਂ ਬਾਅਦ ਇੱਕ ਲੰਮਾ ਜਾਮ ਲੱਗ ਜਾਂਦਾ ਹੈ। ਇਸ ਨਾਲ ਨਜਿੱਠਣ ਲਈ ਇਹ ਫੈਸਲਾ ਲਿਆ ਗਿਆ ਹੈ। ਫਿਲਹਾਲ ਇਸ ‘ਤੇ ਨਜ਼ਰ ਰੱਖਣ ਲਈ ਪੁਲਸ ਤਾਇਨਾਤ ਕੀਤੀ ਜਾਵੇਗੀ ਪਰ ਭਵਿੱਖ ‘ਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਨਜ਼ਰ ਰੱਖਣ ਲਈ ਕੈਮਰੇ ਵੀ ਲਗਾਏ ਜਾਣਗੇ।
ਹੁਣ ਸਰਕਾਰੀ ਦਫਤਰਾਂ ਦੇ ਨਹੀਂ ਲਗਾਉਣਗੇ ਪੈਣਗੇ ਚੱਕਰ! ਵਟਸਐਪ ‘ਤੇ ਮਿਲਣਗੇ ਜਨਮ ਅਤੇ ਮੌਤ ਦੇ ਸਰਟੀਫਿਕੇਟ