ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਬਾਕੀ ਰਹਿੰਦੇ ਮੈਚਾਂ ਦੇ ਸ਼ਡਿਊਲ ਦਾ ਐਲਾਨ ਕੀਤਾ। ਆਈਪੀਐਲ 17 ਮਈ ਤੋਂ ਦੁਬਾਰਾ ਸ਼ੁਰੂ ਹੋਵੇਗਾ। ਸਾਰੇ ਮੈਚ ਛੇ ਮੈਦਾਨਾਂ ‘ਤੇ ਖੇਡੇ ਜਾਣਗੇ। ਫਾਈਨਲ ਮੈਚ 3 ਜੂਨ ਨੂੰ ਖੇਡਿਆ ਜਾਵੇਗਾ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਵਿਚਕਾਰ, ਬੀਸੀਸੀਆਈ ਨੇ ਆਈਪੀਐਲ ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਸੀ। 18ਵੇਂ ਸੀਜ਼ਨ ਦੇ 58 ਮੈਚ ਖੇਡੇ ਗਏ ਸਨ, ਜਿਸ ਵਿੱਚ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਖੇਡਿਆ ਗਿਆ ਮੈਚ ਵੀ ਸ਼ਾਮਲ ਸੀ। ਮੈਚ ਵਿਚਕਾਰ ਹੀ ਰੋਕ ਦਿੱਤਾ ਗਿਆ ਸੀ ਜਿਸ ਕਾਰਨ ਇਹ ਬੇਨਤੀਜਾ ਰਿਹਾ ਸੀ। ਹੁਣ ਬੀਸੀਸੀਆਈ ਨੇ ਇਸ ਮੈਚ ਨੂੰ ਵੀ ਦੁਬਾਰਾ ਕਰਵਾਉਣ ਦਾ ਫੈਸਲਾ ਕੀਤਾ ਹੈ। ਦੋਵੇਂ ਟੀਮਾਂ 24 ਮਈ ਨੂੰ ਜੈਪੁਰ ਵਿੱਚ ਭਿੜਨਗੀਆਂ।
ਬਾਕੀ ਮੈਚਾਂ ਦਾ ਸ਼ਡਿਊਲ
17 ਮਈ (ਸ਼ਨੀਵਾਰ) – ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਕੋਲਕਾਤਾ ਨਾਈਟ ਰਾਈਡਰਜ਼
18 ਮਈ (ਐਤਵਾਰ) – ਰਾਜਸਥਾਨ ਰਾਇਲਜ਼ ਬਨਾਮ ਪੰਜਾਬ ਕਿੰਗਜ਼
18 ਮਈ (ਐਤਵਾਰ) – ਦਿੱਲੀ ਕੈਪੀਟਲਜ਼ ਬਨਾਮ ਗੁਜਰਾਤ ਟਾਈਟਨਜ਼
19 ਮਈ (ਸੋਮਵਾਰ) – ਲਖਨਊ ਸੁਪਰ ਜਾਇੰਟਸ ਬਨਾਮ ਸਨਰਾਈਜ਼ਰਜ਼ ਹੈਦਰਾਬਾਦ
20 ਮਈ (ਮੰਗਲਵਾਰ) – ਚੇਨਈ ਸੁਪਰ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼
21 ਮਈ (ਬੁੱਧਵਾਰ) – ਮੁੰਬਈ ਇੰਡੀਅਨਜ਼ ਬਨਾਮ ਦਿੱਲੀ ਕੈਪੀਟਲਜ਼
22 ਮਈ (ਵੀਰਵਾਰ) – ਗੁਜਰਾਤ ਟਾਈਟਨਸ ਬਨਾਮ ਲਖਨਊ ਸੁਪਰ ਜਾਇੰਟਸ
23 ਮਈ (ਸ਼ੁੱਕਰਵਾਰ) – ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਸਨਰਾਈਜ਼ਰਜ਼ ਹੈਦਰਾਬਾਦ
24 ਮਈ (ਸ਼ਨੀਵਾਰ) – ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼
25 ਮਈ (ਐਤਵਾਰ) – ਗੁਜਰਾਤ ਟਾਈਟਨਸ ਬਨਾਮ ਚੇਨਈ ਸੁਪਰ ਕਿੰਗਜ਼
25 ਮਈ (ਐਤਵਾਰ) – ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਕੋਲਕਾਤਾ ਨਾਈਟ ਰਾਈਡਰਜ਼
26 ਮਈ (ਸੋਮਵਾਰ) – ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼
27 ਮਈ (ਮੰਗਲਵਾਰ) – ਲਖਨਊ ਸੁਪਰ ਜਾਇੰਟਸ ਬਨਾਮ ਰਾਇਲ ਚੈਲੇਂਜਰਸ ਬੰਗਲੌਰ
29-ਮਈ (ਵੀਰਵਾਰ) – ਕੁਆਲੀਫਾਇਰ 1 (ਸ਼ਾਮ 7:30 ਵਜੇ)
30-ਮਈ (ਸ਼ੁੱਕਰਵਾਰ) – ਐਲੀਮੀਨੇਟਰ (ਸ਼ਾਮ 7:30 ਵਜੇ)
01-ਜੂਨ (ਐਤਵਾਰ) – ਕੁਆਲੀਫਾਇਰ 2 (ਸ਼ਾਮ 7:30 ਵਜੇ)
03-ਜੂਨ-(ਮੰਗਲਵਾਰ)- ਫਾਈਨਲ (ਸ਼ਾਮ 7:30 ਵਜੇ)