ਨਵੀ ਦਿੱਲੀ, 1 ਅਪ੍ਰੈਲ: ਨਵਾਂ ਵਿੱਤੀ ਸਾਲ ਅੱਜ ਯਾਨੀ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਇਸ ਵਿੱਤੀ ਸਾਲ ਦੇ ਸ਼ੁਰੂ ਹੁੰਦੇ ਹੀ ਕਈ ਨਿਯਮ ਬਦਲ ਜਾਣਗੇ। ਇਸ ਵਿੱਚ UPI ਭੁਗਤਾਨ ਤੋਂ ਲੈ ਕੇ ਬੈਂਕਾਂ ਵਿੱਚ ਘੱਟੋ-ਘੱਟ ਰਕਮ ਰੱਖਣ ਤੱਕ ਦੇ ਨਿਯਮ ਸ਼ਾਮਲ ਹਨ। ਆਓ ਜਾਣਦੇ ਹਾਂ ਇਨ੍ਹਾਂ ਸਾਰਿਆਂ ਬਾਰੇ –
– ਇਹਨਾਂ UPI IDs ਰਾਹੀਂ ਨਹੀਂ ਕੀਤਾ ਜਾ ਸਕੇਗਾ ਭੁਗਤਾਨ
ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ UPI ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦਿਸ਼ਾ-ਨਿਰਦੇਸ਼ ਦੇ ਅਨੁਸਾਰ, ਹੁਣ ਬੈਂਕਾਂ ਅਤੇ ਭੁਗਤਾਨ ਸੇਵਾ ਪ੍ਰਦਾਤਾਵਾਂ (PSP) ਨੂੰ ਹਰ ਹਫ਼ਤੇ ਆਪਣੇ ਨੰਬਰ ਅਪਡੇਟ ਕਰਨੇ ਪੈਣਗੇ। ਅਜਿਹੀ ਸਥਿਤੀ ਵਿੱਚ ਉਹ UPI ਆਈਡੀ ਜੋ ਲੰਬੇ ਸਮੇਂ ਤੋਂ ਕਿਰਿਆਸ਼ੀਲ ਨਹੀਂ ਹਨ, ਨੂੰ ਬੰਦ ਕੀਤਾ ਜਾ ਸਕਦਾ ਹੈ।
– ਨਵੇਂ ਜੀਐਸਟੀ ਨਿਯਮਾਂ ਦੀ ਸ਼ੁਰੂਆਤ
ਜੀਐਸਟੀ ਪੋਰਟਲ ਨੂੰ ਸੁਰੱਖਿਅਤ ਬਣਾਇਆ ਜਾ ਰਿਹਾ ਹੈ। ਜਿਸ ਕਾਰਨ 1 ਅਪ੍ਰੈਲ ਤੋਂ ਪੋਰਟਲ ‘ਤੇ ਮਲਟੀ-ਫੈਕਟਰ ਅਥੈਂਟੀਕੇਸ਼ਨ (ਐੱਮ.ਐੱਫ.ਏ.) ਲਾਗੂ ਹੋ ਜਾਵੇਗਾ। ਇਸ ਸਿਸਟਮ ਦੇ ਆਉਣ ਨਾਲ ਟੈਕਸਦਾਤਾਵਾਂ ਨਾਲ ਹੋਣ ਵਾਲੀ ਧੋਖਾਧੜੀ ‘ਚ ਕਮੀ ਆਵੇਗੀ।
– ਕ੍ਰੈਡਿਟ ਕਾਰਡ ਦੇ ਨਿਯਮਾਂ ਚ ਬਦਲਾਅ
SBI SimplyCLICK ਅਤੇ Air India SBI ਪਲੈਟੀਨਮ ਕ੍ਰੈਡਿਟ ਕਾਰਡ ਦੇ ਰਿਵਾਰਡ ਪੁਆਇੰਟ ਸਿਸਟਮ ਵਿੱਚ ਹੁਣ ਬਦਲਾਅ ਦੇਖੇ ਜਾ ਸਕਦੇ ਹਨ। ਐਕਸਿਸ ਬੈਂਕ ਆਪਣੇ ਵਿਸਤਾਰਾ ਕ੍ਰੈਡਿਟ ਕਾਰਡ ਨੂੰ ਅਪਡੇਟ ਕਰ ਰਿਹਾ ਹੈ। ਦੱਸ ਦੇਈਏ ਕਿ ਵਿਸਤਾਰਾ ਦਾ ਏਅਰ ਇੰਡੀਆ ਨਾਲ ਰਲੇਵਾਂ ਹੋ ਗਿਆ ਹੈ।
– ਹੁਣ 12 ਲੱਖ ਰੁਪਏ ਤੱਕ ਟੈਕਸ ਮੁਕਤ
ਜਿਨ੍ਹਾਂ ਲੋਕਾਂ ਦੀ ਆਮਦਨ 12 ਲੱਖ ਰੁਪਏ ਤੱਕ ਹੈ, ਉਨ੍ਹਾਂ ਨੂੰ ਅਗਲੇ ਵਿੱਤੀ ਸਾਲ ਤੋਂ ਕੋਈ ਟੈਕਸ ਨਹੀਂ ਦੇਣਾ ਪਵੇਗਾ। ਤਨਖਾਹਦਾਰ ਕਰਮਚਾਰੀਆਂ ਨੂੰ ਵੀ 75000 ਰੁਪਏ ਦੀ ਮਿਆਰੀ ਕਟੌਤੀ ਮਿਲੇਗੀ। ਜਿਸ ਕਾਰਨ ਨਵੀਂ ਟੈਕਸ ਪ੍ਰਣਾਲੀ ਵਿੱਚ 12.75 ਲੱਖ ਰੁਪਏ ਤੱਕ ਟੈਕਸ ਮੁਕਤ ਹੋ ਜਾਣਗੇ। ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਟੈਕਸ ਸਲੈਬ ਨੂੰ ਵੀ ਬਦਲਿਆ ਗਿਆ ਹੈ।
-ਇਨ੍ਹਾਂ ਬੈਂਕਾਂ ਨੇ ਘੱਟੋ-ਘੱਟ ਬੈਲੇਂਸ ਨੂੰ ਵਧਾਇਆ
ਸਟੇਟ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਕੇਨਰਾ ਬੈਂਕ ਸਮੇਤ ਜ਼ਿਆਦਾਤਰ ਬੈਂਕ 1 ਅਪ੍ਰੈਲ ਤੋਂ ਘੱਟੋ-ਘੱਟ ਬੈਲੇਂਸ ਸੀਮਾ ‘ਚ ਬਦਲਾਅ ਕਰ ਰਹੇ ਹਨ।ਇਨ੍ਹਾਂ ਬੈਂਕਾਂ ਦੇ ਗਾਹਕਾਂ ਨੂੰ ਇਸ ਤੋਂ ਘੱਟ ਪੈਸੇ ਰੱਖਣ ‘ਤੇ ਜੁਰਮਾਨਾ ਭਰਨਾ ਪਵੇਗਾ।