ਨਵੀਂ ਦਿੱਲੀ ਸਟੇਸ਼ਨ ‘ਤੇ ਭਗਦੜ ਮਾਮਲਾ: ਰੇਲਵੇ ਨੇ X ਨੂੰ ਨੋਟਿਸ ਜਾਰੀ ਕਰਕੇ 288 ਲਿੰਕ ਹਟਾਉਣ ਲਈ ਕਿਹਾ
ਨਵੀ ਦਿੱਲੀ, 21 ਫਰਵਰੀ : ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਬੀਤੀ 15 ਫਰਵਰੀ ਨੂੰ ਅਚਾਨਕ ਮਚੀ ਭਗਦੜ ਵਿਚ 18 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ। ਦੱਸਿਆ ਗਿਆ ਸੀ ਕਿ ਪ੍ਰਯਾਗਰਾਜ ਜਾਣ ਵਾਲੀ ਕੁੰਭ ਸਪੈਸ਼ਲ ਟਰੇਨ ਦਾ ਪਲੇਟਫਾਰਮ ਬਦਲਣ ਦੇ ਐਲਾਨ ਕਾਰਨ ਇਹ ਹਾਦਸਾ ਵਾਪਰਿਆ ਸੀ। ਇਸ ਮਾਮਲੇ ‘ਚ ਰੇਲਵੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਇਕ ਆਦੇਸ਼ ਜਾਰੀ ਕੀਤਾ ਹੈ।
288 ਵੀਡੀਓਜ਼ ਦੇ ਲਿੰਕ ਹਟਾਉਣ ਦਾ ਨਿਰਦੇਸ਼
ਮੀਡੀਆ ਰਿਪੋਰਟ ਮੁਤਾਬਕ ਰੇਲ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ X ਨੂੰ ਨੋਟਿਸ ਜਾਰੀ ਕਰਕੇ 288 ਵੀਡੀਓਜ਼ ਦੇ ਲਿੰਕ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਮੰਤਰਾਲੇ ਨੇ 17 ਫਰਵਰੀ ਨੂੰ ਇਹ ਨੋਟਿਸ ਭੇਜਿਆ ਸੀ ਅਤੇ ਐਕਸ ਨੂੰ 36 ਘੰਟਿਆਂ ਦੇ ਅੰਦਰ ਘਟਨਾ ਨਾਲ ਸਬੰਧਤ ਸਾਰੇ ਵੀਡੀਓ ਲਿੰਕ ਹਟਾਉਣ ਦਾ ਨਿਰਦੇਸ਼ ਦਿੱਤਾ।
ਐਕਸ ਦੀ ਸਮੱਗਰੀ ਨੀਤੀ ਦੇ ਖਿਲਾਫ
ਮੰਤਰਾਲੇ ਅਨੁਸਾਰ ਇਹ ਨੈਤਿਕਤਾ ਦੇ ਨਾਲ-ਨਾਲ ਐਕਸ ਦੀ ਸਮੱਗਰੀ ਨੀਤੀ ਦੇ ਵੀ ਖਿਲਾਫ ਹੈ। ਸੋਸ਼ਲ ਮੀਡੀਆ ‘ਤੇ ਅਜਿਹੀਆਂ ਵੀਡੀਓਜ਼ ਸ਼ੇਅਰ ਕਰਨ ਨਾਲ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਫਿਲਹਾਲ ਟਰੇਨਾਂ ‘ਚ ਭਾਰੀ ਭੀੜ ਨੂੰ ਦੇਖਦੇ ਹੋਏ ਰੇਲਵੇ ਸੰਚਾਲਨ ਵੀ ਪ੍ਰਭਾਵਿਤ ਹੋ ਸਕਦਾ ਹੈ।
ਇਹ ਵੀ ਪੜੋ : ਵੱਡਾ ਪ੍ਰਸ਼ਾਸ਼ਨਿਕ ਫੇਰਬਦਲ : ਪੰਜਾਬ ‘ਚ 21 IPS ਅਧਿਕਾਰੀਆਂ ਦੇ ਤਬਾਦਲੇ, ਵੇਖੋ ਸੂਚੀ