ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਕਿੰਝ ਮਚੀ ਭਗਦੜ? ਪੜੋ ਵੱਡੀ ਅਪਡੇਟ
ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਸ਼ਨੀਵਾਰ ਰਾਤ ਨੂੰ ਮਚੀ ਭਗਦੜ ‘ਚ ਕੁੱਲ 18 ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋਏ। ਸਾਰੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਐਤਵਾਰ ਸਵੇਰੇ ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ। ਇਸ ਦੌਰਾਨ ਰੇਲਵੇ ਨੇ ਹਾਦਸੇ ਦੀ ਉੱਚ ਪੱਧਰੀ ਪ੍ਰਸ਼ਾਸਨਿਕ ਜਾਂਚ ਲਈ ਦੋ ਮੈਂਬਰੀ ਕਮੇਟੀ ਵੀ ਬਣਾਈ ਹੈ। ਕਮੇਟੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੀ ਵੀਡੀਓ ਫੁਟੇਜ ਸਮੇਤ ਸਾਰੇ ਉਪਲਬਧ ਸਬੂਤਾਂ ਦਾ ਵਿਸ਼ਲੇਸ਼ਣ ਕਰੇ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਹਰਿਆਣਾ ‘ਚ ਭੂਚਾਲ ਦੇ ਝਟਕੇ: ਗੁਰੂਗ੍ਰਾਮ-ਰੋਹਤਕ ਸਮੇਤ 5 ਜ਼ਿਲ੍ਹਿਆਂ ਦੇ ਸਹਿਮੇ ਲੋਕ!
ਰੇਲਵੇ ਸਟੇਸ਼ਨ ‘ਤੇ ਭਗਦੜ ਦੀ ਸਥਿਤੀ ਕਿਉਂ ਹੋਈ ਬਣੀ ਇਸ ਬਾਰੇ ਤਿੰਨ ਸਰਕਾਰੀ ਬਿਆਨਾਂ ਨੇ ਜਾਂਚ ਨੂੰ ਗੁੰਝਲਦਾਰ ਬਣਾ ਦਿੱਤਾ ਹੈ। ਦਰਅਸਲ, ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਪ੍ਰਯਾਗਰਾਜ ਨਾਮ ਦੀਆਂ ਦੋ ਟਰੇਨਾਂ ਸਨ। ਇਹਨਾਂ ਵਿੱਚੋਂ ਇੱਕ ਵਿਸ਼ੇਸ਼ ਰੇਲਗੱਡੀ ਦੇ ਪਲੇਟਫਾਰਮ 16 ‘ਤੇ ਪਹੁੰਚਣ ਦੀ ਅਨਾਊਂਸਮੈਂਟ ਹੋਈ ਸੀ। ਉਦੋਂ ਪ੍ਰਯਾਗਰਾਜ (ਮਗਧ) ਐਕਸਪ੍ਰੈਸ ਪਲੇਟਫਾਰਮ 14 ‘ਤੇ ਖੜ੍ਹੀ ਸੀ। ਸਵਾਰੀਆਂ ਜੋ 14 ਨੂੰ ਜਾ ਰਹੀਆਂ ਸਨ, ਉਹ ਐਲਾਨ ਸੁਣ ਕੇ 16 ਵੱਲ ਭੱਜੀਆਂ।
ਉਧਰ, ਉੱਤਰੀ ਰੇਲਵੇ ਦੇ ਸੀਪੀਆਰਓ ਦਾ ਕਹਿਣਾ ਹੈ ਕਿ ਪਲੇਟਫਾਰਮ 14-15 ਦੇ ਫੁੱਟਓਵਰ ਬ੍ਰਿਜ ‘ਤੇ ਇੱਕ ਯਾਤਰੀ ਦਾ ਪੈਰ ਫਿਸਲ ਗਿਆ ਅਤੇ ਸਥਿਤੀ ਵਿਗੜ ਗਈ। ਹਾਲਾਂਕਿ ਚਸ਼ਮਦੀਦਾਂ ਮੁਤਾਬਕ ਟਰੇਨ ਦਾ ਪਲੇਟਫਾਰਮ ਨੰਬਰ 14 ਤੋਂ ਬਦਲ ਕੇ 16 ਕਰ ਦਿੱਤਾ ਗਿਆ ਸੀ। ਇਸ ਕਾਰਨ ਭਗਦੜ ਮੱਚ ਗਈ। ਹੁਣ ਇਸ ਮਾਮਲੇ ‘ਤੇ ਸਿਆਸਤ ਵੀ ਤੇਜ਼ ਹੋ ਗਈ ਹੈ।