ਜਸਟਿਸ ਵਰਮਾ ਦੀ ਪਟੀਸ਼ਨ ’ਤੇ ਸੁਣਵਾਈ ਲਈ ਬਣੇਗਾ ਨਵਾਂ ਬੈਂਚ

0
12
Chief Justices

ਨਵੀਂ ਦਿੱਲੀ, 24 ਜੁਲਾਈ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ (Supreme Court) ਨੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਯਸ਼ਵੰਤ ਵਰਮਾ ਦੀ ਉਸ ਪਟੀਸ਼ਨ ’ਤੇ ਸੁਣਵਾਈ ਲਈ ਇਕ ਬੈਂਚ ਦਾ ਗਠਨ (Constitution of the bench) ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਅੰਦਰੂਨੀ ਜਾਂਚ ਕਮੇਟੀ ਦੀ ਰਿਪੋਰਟ ਨੂੰ ਅਯੋਗ ਠਹਿਰਾਉਣ ਦੀ ਅਪੀਲ ਕੀਤੀ ਹੈ । ਦੱਸਣਯੋਗ ਹੈ ਕਿ ਕਮੇਟੀ ਨੇ ਉਨ੍ਹਾਂ ਨੂੰ ਨਕਦੀ ਬਰਾਮਦਗੀ ਵਿਵਾਦ ਮਾਮਲੇ ਵਿੱਚ ਦੁਰਵਿਹਾਰ ਦਾ ਦੋਸ਼ੀ ਪਾਇਆ ਸੀ ।

ਜਸਟਿਸ ਵਰਮਾ ਨੇ ਕੀਤੀ ਜਸਟਿਸ ਖੰਨਾ ਨੂੰ ਕੀਤੀ ਗਈ ਸਿਫਾਰਸ਼ ਰੱਦ ਕਰਨ ਦੀ ਅਪੀਲ

ਮਾਨਯੋਗ ਜਸਟਿਸ ਵਰਮਾ (Honorable Justice Verma) ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ (Chief Justice Sanjiv Khanna) ਵੱਲੋਂ 8 ਮਈ ਨੂੰ ਕੀਤੀ ਗਈ ਉਸ ਸਿਫ਼ਾਰਿਸ ਨੂੰ ਵੀ ਰੱਦ ਕਰਨ ਦੀ ਅਪੀਲ ਕੀਤੀ ਹੈ ਜਿਸ ਵਿੱਚ ਸਾਬਕਾ ਜਸਟਿਸ ਖੰਨਾ ਨੇ ਸੰਸਦ ਨੂੰ ਉਨ੍ਹਾਂ ਖਿ਼ਲਾਫ਼ ਮਹਾਦੋਸ਼ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ ਸੀ ।

ਸਿੱਬਲ ਨੇ ਕਿਹਾ ਕਿ ਪਟੀਸ਼ਨ ਜਸਟਿਸ ਵਰਮਾ ਨੂੰ ਹਟਾਉਣ ਲਈ ਤੁਰੰਤ ਚੀਫ਼ ਜਸਟਿਸ ਵੱਲੋਂ ਕੀਤੀ ਗਈ ਸਿਫ਼ਾਰਿਸ਼ ਦੇ ਸਬੰਧ ਵਿੱਚ ਸੀ । ਉਨ੍ਹਾਂ ਕਿਹਾ ਕਿ ਅਸੀਂ ਕੁਝ ਸੰਵਿਧਾਨਕ ਮੁੱਦੇ ਉਠਾਏ ਹਨ, ਜਿਸਦੇ ਚਲਦਿਆਂ ਅਪੀਲ ਕੀਤੀ ਜਾਂਦੀ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਸੂਚੀਬੱਧ ਕੀਤਾ ਜਾਵੇ। ਚੀਫ਼ ਜਸਟਿਸ ਨੇ ਕਿਹਾ ਕਿ ਮੈਨੂੰ ਇਕ ਬੈਂਚ ਦਾ ਗਠਨ ਕਰਨਾ ਹੀ ਹੋਵੇਗਾ ।

Read More : ਸੁਪਰੀਮ ਕੋਰਟ ਵੱਲੋਂ ਵਕਫ਼ ਕਾਨੂੰਨ ‘ਤੇ ਤੁਰੰਤ ਰੋਕ ਲਗਾਉਣ ਤੋਂ ਇਨਕਾਰ: ਕੇਂਦਰ ਨੂੰ ਪੁੱਛਿਆ- ਕੀ ਤੁਸੀਂ ਹਿੰਦੂ ਧਾਰਮਿਕ ਟਰੱਸਟਾਂ ਵਿੱਚ ਮੁਸਲਮਾਨਾਂ ਨੂੰ ਜਗ੍ਹਾ ਦੇਵੋਗੇ ?

LEAVE A REPLY

Please enter your comment!
Please enter your name here