ਨੀਰਜ ਚੋਪੜਾ ਨੇ ਇਸ ਟੈਨਿਸ ਖਿਡਾਰਨ ਨਾਲ ਕਰਵਾਇਆ ਵਿਆਹ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
ਭਾਰਤ ਦੇ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। 19 ਜਨਵਰੀ ਨੂੰ ਸੁਪਰਸਟਾਰ ਜੈਵਲਿਨ ਥ੍ਰੋਅਰ ਨੀਰਜ ਨੇ ਹਿਮਾਨੀ ਮੋਰ ਨਾਲ ਵਿਆਹ ਕਰਵਾਇਆ। ਉਸ ਨੇ 2 ਦਿਨ ਬਾਅਦ ਐਤਵਾਰ ਦੇਰ ਰਾਤ ਆਪਣੇ ਵਿਆਹ ਦੀਆਂ 3 ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ। ਤਸਵੀਰਾਂ ‘ਚ ਉਨ੍ਹਾਂ ਦੀ ਪਤਨੀ ਹਿਮਾਨੀ ਅਤੇ ਮਾਂ ਸਰੋਜ ਦੇਵੀ ਨਜ਼ਰ ਆ ਰਹੀਆਂ ਸਨ।
ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਪੋਸਟ
ਮੀਡੀਆ ਰਿਪੋਰਟਸ ਮੁਤਾਬਿਕ, ਨੀਰਜ ਅਤੇ ਹਿਮਾਨੀ ਦਾ ਵਿਆਹ ਬਹੁਤ ਹੀ ਗੁਪਤ ਤਰੀਕੇ ਨਾਲ ਆਯੋਜਿਤ ਕੀਤਾ ਗਿਆ ਸੀ। ਵਿਆਹ ਵਿੱਚ ਸਿਰਫ਼ ਲੜਕੇ ਅਤੇ ਲੜਕੀ ਦੇ ਕਰੀਬੀ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। ਨੀਰਜ ਵਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ‘ਚ ਪਰਿਵਾਰ ਦੇ ਕੁਝ ਹੀ ਮੈਂਬਰ ਇਕੱਠੇ ਬੈਠੇ ਨਜ਼ਰ ਆ ਰਹੇ ਹਨ। ਵਿਆਹ ਬਾਰੇ ਪਰਿਵਾਰ ਤੋਂ ਇਲਾਵਾ ਕਿਸੇ ਨੂੰ ਪਤਾ ਨਹੀਂ ਸੀ। ਇਸ ਖੂਬਸੂਰਤ ਪਲ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਨੀਰਜ ਚੋਪੜਾ ਨੇ ਲਿਖਿਆ, “ਆਪਣੇ ਪਰਿਵਾਰ ਨਾਲ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕੀਤਾ। ਹਰ ਅਸ਼ੀਰਵਾਦ ਲਈ ਸ਼ੁਕਰਗੁਜ਼ਾਰ ਜੋ ਸਾਨੂੰ ਇਕੱਠੇ ਲੈ ਕੇ ਆਏ।
ਹਿਮਾਨੀ ਮੋਰ ਦਾ ਟੈਨਿਸ ਨਾਲ ਸਬੰਧ
ਨੀਰਜ ਚੋਪੜਾ ਵਾਂਗ ਹਿਮਾਨੀ ਮੋਰ ਦਾ ਵੀ ਖੇਡਾਂ ਨਾਲ ਡੂੰਘਾ ਸਬੰਧ ਹੈ। ਉਹ ਟੈਨਿਸ ਖੇਡਦੀ ਰਹੀ ਹੈ ਅਤੇ ਟੈਨਿਸ ਦੀ ਕੋਚਿੰਗ ਵੀ ਦਿੰਦੀ ਹੈ। 25 ਸਾਲਾ ਹਿਮਾਨੀ ਮੋਰ ਨੇ ਆਪਣੀ ਸ਼ੁਰੂਆਤੀ ਸਿੱਖਿਆ ਸੋਨੀਪਤ ਦੇ ਇੱਕ ਸਕੂਲ ਤੋਂ ਕੀਤੀ ਅਤੇ ਫਿਰ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਕਾਲਜ ਤੋਂ ਰਾਜਨੀਤੀ ਵਿਗਿਆਨ ਅਤੇ ਸਰੀਰਕ ਸਿੱਖਿਆ ਵਿੱਚ ਗ੍ਰੈਜੂਏਸ਼ਨ ਕੀਤੀ।
ਅਮਰੀਕਾ ‘ਚ ਡੋਨਾਲਡ ਟਰੰਪ ਦਾ ਸਹੁੰ ਚੁੱਕ ਸਮਾਗਮ ਅੱਜ, ਕਈ ਦੇਸ਼ਾਂ ਦੇ ਨੇਤਾ ਹੋਣਗੇ ਸ਼ਾਮਲ