ਨਵੀ ਦਿੱਲੀ, 17 ਮਾਰਚ: ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ‘ਤੇ 9 ਮਹੀਨਿਆਂ ਤੋਂ ਫਸੇ ਪੁਲਾੜ ਯਾਤਰੀ ਬੁਚ ਵਿਲਮੋਰ ਅਤੇ ਸੁਨੀਤਾ ਵਿਲੀਅਮਸ ਆਖਰਕਾਰ ਧਰਤੀ ‘ਤੇ ਵਾਪਸ ਆਉਣ ਜਾ ਰਹੇ ਹਨ। ਨਾਸਾ ਨੇ ਦੋਹਾਂ ਦੀ ਧਰਤੀ ‘ਤੇ ਵਾਪਸੀ ਦੀ ਤਰੀਕ ਦੀ ਪੁਸ਼ਟੀ ਕਰ ਦਿੱਤੀ ਹੈ। ਨਾਸਾ ਨੇ ਕਿਹਾ ਕਿ ਦੋਵੇਂ ਪੁਲਾੜ ਯਾਤਰੀ ਮੰਗਲਵਾਰ 18 ਮਾਰਚ ਦੀ ਸ਼ਾਮ ਨੂੰ ਧਰਤੀ ‘ਤੇ ਵਾਪਸ ਆਉਣ ਵਾਲੇ ਹਨ।
5 ਜੂਨ ਨੂੰ ਹੋਏ ਸਨ ਰਵਾਨਾ
ਮੰਨਿਆ ਜਾ ਰਿਹਾ ਹੈ ਕਿ ਦੋਵਾਂ ਨੂੰ ਅਮਰੀਕਾ ਦੇ ਫਲੋਰੀਡਾ ਦੇ ਤੱਟ ਦੇ ਕੋਲ ਉਤਾਰਿਆ ਜਾਵੇਗਾ। ਨਾਸਾ ਨੇ ਪੁਸ਼ਟੀ ਕੀਤੀ ਹੈ ਕਿ ਨਾਸਾ ਸਪੇਸਐਕਸ ਕਰੂ-9 ਮਿਸ਼ਨ ਦੀ ਵਾਪਸੀ ਦਾ ਲਾਈਵ ਕਵਰੇਜ ਵੀ ਕਰੇਗਾ। ਇਹ ਸੋਮਵਾਰ, 17 ਮਾਰਚ ਨੂੰ ਪੂਰਬੀ ਸਮੇਂ ਅਨੁਸਾਰ ਰਾਤ 10:45 ਵਜੇ ਸ਼ੁਰੂ ਹੋਵੇਗਾ (18 ਮਾਰਚ IST ਸਵੇਰੇ 8:30 ਵਜੇ)। ਪੁਲਾੜ ਯਾਤਰੀ 18 ਮਾਰਚ (19 ਮਾਰਚ IST) ਨੂੰ ਲਗਭਗ 5:57 ਵਜੇ ਫਲੋਰੀਡਾ ਦੇ ਤੱਟ ਤੇ ਉਤਰਨਗੇ। ਦੱਸ ਦਈਏ ਕਿ ਬੁਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ 5 ਜੂਨ ਨੂੰ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ਵਿੱਚ ਪੁਲਾੜ ਲਈ ਰਵਾਨਾ ਹੋਏ ਸਨ। ਦੋਵਾਂ ਨੇ ਇਕ ਹਫ਼ਤਾ ਉੱਥੇ ਰਹਿਣਾ ਸੀ। ਹਾਲਾਂਕਿ ਜਹਾਜ਼ ‘ਚ ਖਰਾਬੀ ਕਾਰਨ ਦੋਵੇਂ ਕਰੀਬ 9 ਮਹੀਨਿਆਂ ਤੋਂ ਉੱਥੇ ਫਸੇ ਹੋਏ ਹਨ।
ਅੱਜ ਲੁਧਿਆਣਾ ਪੁੱਜਣਗੇ ਅਰਵਿੰਦ ਕੇਜਰੀਵਾਲ ਅਤੇ CM ਮਾਨ, ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨਾਲ ਕਰਨਗੇ ਮੁਲਾਕਾਤ