ਮੱਧ ਪ੍ਰਦੇਸ਼ ਦੇ ਦਮੋਹ ਵਿੱਚ ਮਹਾਦੇਵ ਘਾਟ ਨੇੜੇ ਇਕ ਬੋਲੈਰੋ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਅੱਠ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਮੰਗਲਵਾਰ ਸਵੇਰੇ 11 ਵਜੇ ਵਾਪਰਿਆ। ਜਬਲਪੁਰ ਦੇ ਭੀਟਾ ਫੁੱਲਰ ਪਿੰਡ ਦਾ ਪਰਿਵਾਰ ਜਟਾਸ਼ੰਕਰ ਧਾਮ ਦੇ ਦਰਸ਼ਨ ਕਰਕੇ ਬੰਦਕਪੁਰ ਤੋਂ ਵਾਪਸ ਆ ਰਿਹਾ ਸੀ। ਬੋਲੇਰੋ ਵਿੱਚ 15 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ 6 ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਦੋ ਬੱਚਿਆਂ ਦੀ ਦਮੋਹ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਤਰਨਤਾਰਨ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਵੱਡਾ ਐਨਕਾਊਂਟਰ; ਜਵਾਬੀ ਕਾਰਵਾਈ ਦੌਰਾਨ ਇੱਕ ਮੁਲਜ਼ਮ ਜ਼ਖਮੀ
5 ਹੋਰ ਜ਼ਖਮੀਆਂ ਨੂੰ ਦਮੋਹ ਜ਼ਿਲ੍ਹਾ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਤੋਂ ਬਾਅਦ ਜਬਲਪੁਰ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਕੁਲੈਕਟਰ ਸੁਧੀਰ ਕੋਚਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਮਹਾਦੇਵ ਘਾਟ ‘ਤੇ ਇਕ ਪੁਲ ਬਣਿਆ ਹੈ। ਜਿਵੇਂ ਹੀ ਇਹ ਇਸ ਪੁਲ ਦੇ ਸੰਪਰਕ ਸੜਕ ‘ਤੇ ਪਹੁੰਚੇ, ਬੋਲੈਰੋ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਖੱਡ ਵਿੱਚ ਡਿੱਗ ਗਈ। ਮੁੱਢਲੇ ਅੰਦਾਜ਼ੇ ਅਨੁਸਾਰ, ਤੇਜ਼ ਰਫ਼ਤਾਰ ਕਾਰਨ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ। ਜਿਸ ਮੋੜ ‘ਤੇ ਹਾਦਸਾ ਹੋਇਆ ਓਥੇ ਖ਼ਤਰਨਾਕ ਮੋੜ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।