ਨਵੀਂ ਦਿੱਲੀ, 9 ਸਤੰਬਰ 2025 : ਭਾਰਤ ਦੇਸ਼ ਦੇਸ਼ ਦੇ 17ਵੇਂ ਉਪ-ਰਾਸ਼ਟਰਪਤੀ (17th Vice President) ਦੇ ਤੌਰ ਤੇ ਨਿਯੁਕਤ ਹੋਣ ਵਾਲੇ ਦੋ ਉਮੀਦਵਾਰਾਂ ਦੀ ਚੋਣ ਲਈ ਅੱਜ ਸਵੇਰ ਤੋਂ ਸ਼ੁਰੂ ਹੋਈ ਵੋਟਿੰਗ ਦੀ ਸ਼ੁਰੂਆਤ (Voting begins) ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੁਦ ਵੋਟ ਪਾ ਕੇ ਕੀਤੀ । ਦੱਸਣਯੋਗ ਹੈ ਕਿ 16ਵੇਂ ਉਪ-਼ਰਾਸ਼ਟਰਪਤੀ ਜਗਦੀਪ ਧਨਖੜ ਨੇ ਤਬੀਅਤ ਦਾ ਹਵਾਲਾ ਦਿੰਦਿਆਂ ਅਸਤੀਫਾ ਦੇ ਦਿੱਤਾ ਸੀ ।
ਕੌਣ-ਕੌਣ ਪਹੁੰਚਿਆ ਵੋਟ ਪਾਉਣ
ਸ਼ੁਰੂਆਤੀ ਵੋਟਰਾਂ ਵਿੱਚ ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਰਜੁਨ ਰਾਮ ਮੇਘਵਾਲ ਅਤੇ ਕਿਰਨ ਰਿਜਿਜੂ ਸ਼ਾਮਲ ਸਨ। ਰਾਜ ਸਭਾ ਦੇ ਡਿਪਟੀ ਚੇਅਰਪਰਸਨ ਹਰੀਵੰਸ਼, ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਅਤੇ ‘ਸਪਾ’ ਨੇਤਾ ਰਾਮ ਗੋਪਾਲ ਯਾਦਵ ਵੀ ਆਪਣੀ ਵੋਟ ਪਾਉਣ ਲਈ ਪੁੱਜੇ ਹਨ । ਸੰਸਦ ਦੇ ਦੋਵਾਂ ਸਦਨਾਂ ਦੇ ਮੈਂਬਰ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੰਸਦ ਭਵਨ ਵਿੱਚ ਆਪਣੀ ਵੋਟ ਪਾਉਣਗੇ। ਵੋਟਾਂ ਦੀ ਗਿਣਤੀ ਸ਼ਾਮ 6 ਵਜੇ ਸ਼ੁਰੂ ਹੋਵੇਗੀ ਅਤੇ ਨਤੀਜੇ ਦੇਰ ਸ਼ਾਮ ਐਲਾਨੇ ਜਾਣਗੇ । ਸੰਸਦ ਮੈਂਬਰ ਉਪ ਰਾਸ਼ਟਰਪਤੀ ਚੋਣ ਵਿੱਚ ਵੋਟ ਪਾਉਣ ਲਈ ਪਾਰਟੀ ਵ੍ਹਿਪ ਵੱਲੋਂ ਪਾਬੰਦ ਨਹੀਂ ਹਨ । ਵੋਟਿੰਗ ਗੁਪਤ ਵੋਟ ਪ੍ਰਣਾਲੀ ਅਧੀਨ ਹੁੰਦੀ ਹੈ ।
Read More : ਭਾਰਤ ਦੇਸ਼ ਦੇ ਉਪ-ਰਾਸ਼ਟਰਪਤੀ ਦੀ ਚੋਣ ਲਈ ਅੱਜ ਹੋਵੇਗੀ ਵੋਟਿੰਗ
 
			 
		