ਹਰਿਆਣਾ ਦੇ ਫਰੀਦਾਬਾਦ ਵਿੱਚ ਮਿੰਨੀ ਸਕੱਤਰੇਤ ਨੂੰ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਖਬਰ ਸਾਹਮਣੇ ਆਈ ਹੈ। ਮੰਗਲਵਾਰ ਸਵੇਰੇ ਡੀਸੀ ਦੀ ਮੇਲ ਆਈਡੀ ‘ਤੇ ਮਦਰਾਸ ਟਾਈਗਰ ਦੇ ਨਾਮ ‘ਤੇ ਇੱਕ ਧਮਕੀ ਭਰਿਆ ਸੁਨੇਹਾ ਮਿਲਿਆ। ਜਿਸ ਵਿੱਚ ਲਿਖਿਆ ਸੀ ਕਿ ਧਮਾਕਾ ਸ਼ਾਮ 4 ਵਜੇ ਹੋਵੇਗਾ। ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜਾਂਚ ਕੀਤੀ।
ਸੂਚਨਾ ਮਿਲੇ ਹੀਮੌਕੇ ‘ਤੇ ਬੰਬ ਸਕੁਐਡ ਨੂੰ ਵੀ ਬੁਲਾਇਆ ਗਿਆ। ਸਵੇਰ ਦਾ ਸਮਾਂ ਹੋਣ ਕਰਕੇ ਦਫ਼ਤਰ ਵਿੱਚ ਕੋਈ ਕਰਮਚਾਰੀ ਨਹੀਂ ਸੀ। ਟੀਮਾਂ ਨੇ ਸਕੱਤਰੇਤ ਦੇ ਹਰ ਕੋਨੇ – ਕੋਨੇ ਦਾ ਨਿਰੀਖਣ ਕੀਤਾ। ਹਾਲਾਂਕਿ, ਇੱਥੇ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਇਸ ਮਾਮਲੇ ‘ਚ ਡੀਸੀ ਨੇ ਕਿਹਾ ਕਿ ਦਫ਼ਤਰ ਨਾ ਖੁੱਲ੍ਹਣ ਕਾਰਨ ਇੱਥੇ ਕੋਈ ਹਫੜਾ-ਦਫੜੀ ਨਹੀਂ ਹੋਈ ਅਤੇ ਜਾਂਚ ਦੌਰਾਨ ਕੋਈ ਇਤਰਾਜ਼ਯੋਗ ਵਸਤੂ ਜਾਂ ਵਿਸਫੋਟਕ ਸਮੱਗਰੀ ਨਹੀਂ ਮਿਲੀ। ਧਮਕੀ ਭਰਿਆ ਈਮੇਲ ਮਹਿਜ਼ ਇੱਕ ਅਫਵਾਹ ਨਿਕਲਿਆ।ਮਿੰਨੀ ਸਕੱਤਰੇਤ ਵਿੱਚ ਸਾਰਾ ਕੰਮ ਆਮ ਵਾਂਗ ਚੱਲ ਰਿਹਾ ਹੈ। ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।