ਮਹਾਰਾਸ਼ਟਰ ਚੋਣ ਨਤੀਜੇ: ਰੁਝਾਨਾਂ ‘ਚ ਭਾਜਪਾ ਗਠਜੋੜ 200 ਤੋਂ ਵੱਧ ਸੀਟਾਂ ‘ਤੇ ਅੱਗੇ
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ‘ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਢਾਈ ਘੰਟੇ ਦੀ ਗਿਣਤੀ ਤੋਂ ਬਾਅਦ ਭਾਜਪਾ ਗਠਜੋੜ ਦਾ ਰੁਖ ਇਕ ਤਰਫਾ ਜਿੱਤ ਵੱਲ ਜਾਪ ਰਿਹਾ ਹੈ। ਇਸ ਨੂੰ 200 ਤੋਂ ਵੱਧ ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।
ਮਹਾਯੁਤੀ ਗਠਜੋੜ ਅੱਗੇ
ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਦੀ ਅਗਵਾਈ ਵਾਲਾ ਮਹਾਯੁਤੀ ਗਠਜੋੜ ਅੱਗੇ ਚੱਲ ਰਿਹਾ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਸਵੇਰੇ 10.15 ਵਜੇ ਤੱਕ ਮਹਾਰਾਸ਼ਟਰ ਦੀਆਂ ਹੋਰ ਸੀਟਾਂ ‘ਤੇ ਭਾਜਪਾ 116, ਸ਼ਿਵ ਸੈਨਾ 56, ਐਨਸੀਪੀ 35, ਕਾਂਗਰਸ 22, ਸ਼ਿਵ ਸੈਨਾ ਯੂਬੀਟੀ 20, ਐਨਸੀਪੀ ਸਪਾ 10 ਅਤੇ 18 ਸੀਟਾਂ ‘ਤੇ ਅੱਗੇ ਹੈ।
ਸਾਨੂੰ ਨਤੀਜੇ ਸਵੀਕਾਰ ਨਹੀਂ: ਸੰਜੇ ਰਾਉਤ
ਸ਼ਿਵ ਸੈਨਾ (ਯੂਬੀਟੀ) ਨੇਤਾ ਸੰਜੇ ਰਾਉਤ ਨੇ ਕਿਹਾ, ‘ਅਸੀਂ ਮਹਾਰਾਸ਼ਟਰ ਦੇ ਲੋਕਾਂ ਦੇ ਮੂਡ ਨੂੰ ਜਾਣਦੇ ਹਾਂ। ਨਤੀਜਿਆਂ ਵਿੱਚ ਕੁਝ ਤਾਂ ਗੜਬੜ ਹੈ। ਇਹ ਨਤੀਜੇ ਸਾਨੂੰ ਸਵੀਕਾਰ ਨਹੀਂ ਹਨ। ਮਹਾਯੁਤੀ ਨੇ ਪੂਰੀ ਮਸ਼ੀਨਰੀ ‘ਤੇ ਕਬਜ਼ਾ ਕਰ ਲਿਆ ਹੈ।
ਹੌਟ ਸੀਟ ਮਾਨਖੁਰਦ ਸ਼ਿਵਾਜੀਨਗਰ ਸੀਟ ਤੋਂ ਸਪਾ ਦੇ ਅਬੂ ਆਜ਼ਮੀ ਕਰੀਬ ਅੱਠ ਸੌ ਵੋਟਾਂ ਨਾਲ ਅੱਗੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਏਆਈਐਮਆਈਐਮ ਦੇ ਉਮੀਦਵਾਰ ਅਤੀਕ ਅਹਿਮਦ ਖਾਨ ਦੂਜੇ ਸਥਾਨ ’ਤੇ ਹਨ। ਐਨਸੀਪੀ ਨੇਤਾ ਨਵਾਬ ਮਲਿਕ ਬੁਰੀ ਤਰ੍ਹਾਂ ਪਛੜ ਕੇ ਤੀਜੇ ਸਥਾਨ ‘ਤੇ ਹਨ।