ਮਹਾਕੁੰਭ ‘ਚ ਵਾਪਰੀ ਭਗਦੜ ਘਟਨਾ ‘ਤੇ ਭਾਜਪਾ ਸਾਂਸਦ ਹੇਮਾ ਮਾਲਿਨੀ ਨੇ ਦਿੱਤਾ ਵਿਵਾਦਿਤ ਬਿਆਨ, ਪੜੋ ਪੂਰੀ ਖਬਰ
ਨਵੀ ਦਿੱਲੀ, 4 ਫਰਵਰੀ: ਬੀਤੀ ਦਿਨੀ 29 ਜਨਵਰੀ ਨੂੰ ਮੌਨੀ ਅਮਾਵਸਿਆ ਦੇ ਮੌਕੇ ‘ਤੇ ਪ੍ਰਯਾਗਰਾਜ ‘ਚ ਚੱਲ ਰਹੇ ਮਹਾਕੁੰਭ ‘ਚ ਭਗਦੜ ਮੱਚ ਗਈ ਸੀ। ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਮੁਤਾਬਕ ਘੱਟੋ-ਘੱਟ 30 ਲੋਕਾਂ ਦੀ ਜਾਨ ਚਲੀ ਗਈ ਅਤੇ 60 ਜ਼ਖਮੀ ਹੋ ਗਏ। ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਹਾ ਕਿ ਮਹਾਕੁੰਭ ‘ਚ ਭਗਦੜ ਕੋਈ ਵੱਡੀ ਘਟਨਾ ਨਹੀਂ ਸੀ। ਇਸ ਨੂੰ ਵਧਾ-ਚੜ੍ਹਾ ਕੇ ਦਿਖਾਇਆ ਗਿਆ।
ਵਧਾ-ਚੜ੍ਹਾ ਕੇ ਕੀਤਾ ਜਾ ਰਿਹਾ ਪੇਸ਼
ਹੇਮਾ ਮਾਲਿਨੀ ਨੇ ਸੰਸਦ ਭਵਨ ਕੰਪਲੈਕਸ ‘ਚ ਕਿਹਾ, “ਅਸੀਂ ਕੁੰਭ ‘ਚ ਗਏ, ਇਸ਼ਨਾਨ ਕੀਤਾ, ਸਭ ਕੁਝ ਠੀਕ ਤਰ੍ਹਾਂ ਨਾਲ ਪ੍ਰਬੰਧਿਤ ਕੀਤਾ ਗਿਆ ਹੈ।” ਇਹ ਸੱਚ ਹੈ ਕਿ ਘਟਨਾ (ਭਗਦੜ) ਵਾਪਰੀ, ਇਨ੍ਹਾਂ ਕੁਝ ਵੱਡਾ ਨਹੀਂ ਹੋਇਆ, ਇਸ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ “ਬਹੁਤ ਸਾਰੇ ਲੋਕ ਆ ਰਹੇ ਹਨ, ਇਸ ਲਈ ਸੰਭਾਲਣਾ ਬਹੁਤ ਮੁਸ਼ਕਲ ਹੈ ਪਰ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ”
ਸੰਸਦ ਦੇ ਦੋਹਾਂ ਸਦਨਾਂ ‘ਚ ਉਠਿਆ ‘ਮਹਾਕੁੰਭ ‘ਚ ਭਗਦੜ’ ਦਾ ਮੁੱਦਾ
ਦੱਸ ਦਈਏ ਕਿ ਮੰਗਲਵਾਰ ਨੂੰ ਸੰਸਦ ਦੇ ਦੋਹਾਂ ਸਦਨਾਂ ‘ਚ ‘ਮਹਾਕੁੰਭ ‘ਚ ਭਗਦੜ’ ਦਾ ਮੁੱਦਾ ਉਠਿਆ। ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਕਿ ਸਰਕਾਰ ਭਗਦੜ ਵਿੱਚ ਮਰਨ ਵਾਲਿਆਂ ਦੀ ਗਿਣਤੀ ਨੂੰ ਲੁਕਾ ਰਹੀ ਹੈ ਅਤੇ ਮੇਲੇ ਦੇ ਆਯੋਜਨ ਵਿੱਚ ‘ਕੁਪ੍ਰਬੰਧ’ ਨੂੰ ਛੁਪਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਅਮਰੀਕਾ ਵਿੱਚੋਂ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮੁੱਦਾ ਬਹੁਤ ਗੰਭੀਰ- ਕੈਬਨਿਟ ਮੰਤਰੀ ਧਾਲੀਵਾਲ