ਅੱਜ ਮਹਾਕੁੰਭ ‘ਚ ਪਹੁੰਚਣਗੇ ਇਨ੍ਹਾਂ ਦੋ ਸੂਬਿਆਂ ਦੇ ਮੁੱਖ ਮੰਤਰੀ, ਸੰਗਮ ‘ਚ ਲਗਾਉਣਗੇ ਆਸਥਾ ਦੀ ਡੁਬਕੀ

0
8

ਅੱਜ ਮਹਾਕੁੰਭ ‘ਚ ਪਹੁੰਚਣਗੇ ਇਨ੍ਹਾਂ ਦੋ ਸੂਬਿਆਂ ਦੇ ਮੁੱਖ ਮੰਤਰੀ, ਸੰਗਮ ‘ਚ ਲਗਾਉਣਗੇ ਆਸਥਾ ਦੀ ਡੁਬਕੀ

ਨਵੀ ਦਿੱਲੀ 6 ਫਰਵਰੀ : ਅੱਜ ਮਹਾਕੁੰਭ ਦਾ 25ਵਾਂ ਦਿਨ ਹੈ। ਦੁਨੀਆ ਭਰ ਤੋਂ ਕਰੋੜਾਂ ਸ਼ਰਧਾਲੂ ਵੱਡੀ ਗਿਣਤੀ ‘ਚ ਇਥੇ ਪਹੁੰਚ ਰਹੇ ਹਨ। ਹਰ ਰੋਜ਼ ਕਰੋੜਾਂ ਲੋਕ ਸੰਗਮ ਵਿੱਚ ਇਸ਼ਨਾਨ ਕਰ ਰਹੇ ਹਨ। ਇੱਥੇ ਪੀਐਮ, ਸੀਐਮ ਅਤੇ ਵੱਡੇ ਉਦਯੋਗਪਤੀਆਂ ਤੋਂ ਇਲਾਵਾ ਆਮ ਲੋਕ ਵੀ ਪਹੁੰਚੇ ਹੋਏ ਹਨ। ਇਹੀ ਕਾਰਨ ਹੈ ਕਿ ਮਹਾਕੁੰਭ ਵਿੱਚ ਹੁਣ ਤੱਕ ਲਗਭਗ 39 ਕਰੋੜ ਲੋਕ ਤ੍ਰਿਵੇਣੀ ਵਿੱਚ ਇਸ਼ਨਾਨ ਕਰ ਚੁੱਕੇ ਹਨ।

ਇਨਾਂ ਰਾਜਾਂ ਦੇ ਮੁੱਖ ਮੰਤਰੀ ਆਉਣਗੇ ਪ੍ਰਯਾਗਰਾਜ

ਹਰ ਰੋਜ਼ ਆਮ ਲੋਕਾਂ ਤੋਂ ਲੈ ਕੇ ਖਾਸ ਲੋਕਾਂ ਤੱਕ ਸੰਗਮ ਵਿੱਚ ਇਸ਼ਨਾਨ ਕਰਨ ਲਈ ਪਹੁੰਚ ਰਹੇ ਹਨ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਅਤੇ ਸੀਐਮ ਯੋਗੀ ਤੋਂ ਬਾਅਦ ਅੱਜ ਵੀਰਵਾਰ ਨੂੰ ਹਰਿਆਣਾ ਅਤੇ ਮਣੀਪੁਰ ਦੇ ਸੀਐਮ ਮਹਾਕੁੰਭ ਵਿੱਚ ਪਹੁੰਚਣਗੇ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਆਪਣੇ ਪਰਿਵਾਰ ਅਤੇ ਵਫ਼ਦ ਸਮੇਤ ਸੰਗਮ ਵਿੱਚ ਇਸ਼ਨਾਨ ਕਰਨਗੇ। ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਵੀ ਮਹਾਕੁੰਭ ‘ਚ ਪਹੁੰਚਣਗੇ। ਉਨ੍ਹਾਂ ਤੋਂ ਇਲਾਵਾ ਬਿਹਾਰ ਦੇ ਰਾਜਪਾਲ ਆਰਿਫ ਮੁਹੰਮਦ ਖਾਨ, ਤ੍ਰਿਪੁਰਾ ਦੇ ਰਾਜਪਾਲ ਇੰਦਰਸੇਨਾ ਰੈੱਡੀ ਨੱਲੂ, ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਅਤੇ ਭਾਜਪਾ ਸਾਂਸਦ ਰਵੀ ਸ਼ੰਕਰ ਪ੍ਰਸਾਦ ਤ੍ਰਿਵੇਣੀ ਵਿੱਚ ਇਸ਼ਨਾਨ ਕਰਨਗੇ।

ਰਾਸ਼ਟਰਪਤੀ ਟਰੰਪ ਨੇ PM ਮੋਦੀ ਨੂੰ ਵ੍ਹਾਈਟ ਹਾਊਸ ਆਉਣ ਦਾ ਦਿੱਤਾ ਸੱਦਾ, ਇਸ ਦਿਨ ਹੋਵੇਗੀ ਮੁਲਾਕਾਤ

LEAVE A REPLY

Please enter your comment!
Please enter your name here