ਅੱਜ ਮਹਾਕੁੰਭ ਦਾ 29ਵਾਂ ਦਿਨ: ਰਾਸ਼ਟਰਪਤੀ ਮੁਰਮੂ ਲਗਾਉਣਗੇ ਆਸਥਾ ਦੀ ਡੁਬਕੀ, ਸੁਰੱਖਿਆ ਦੇ ਕੀਤੇ ਗਏ ਸਖ਼ਤ ਪ੍ਰਬੰਧ

0
140

ਅੱਜ ਮਹਾਕੁੰਭ ਦਾ 29ਵਾਂ ਦਿਨ: ਰਾਸ਼ਟਰਪਤੀ ਮੁਰਮੂ ਲਗਾਉਣਗੇ ਆਸਥਾ ਦੀ ਡੁਬਕੀ, ਸੁਰੱਖਿਆ ਦੇ ਕੀਤੇ ਗਏ ਸਖ਼ਤ ਪ੍ਰਬੰਧ

ਅੱਜ ਮਹਾਕੁੰਭ ਦਾ 29ਵਾਂ ਦਿਨ ਹੈ। ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮਹਾਕੁੰਭ ਵਿੱਚ ਆਉਣਗੇ। ਉਹ ਪ੍ਰਯਾਗਰਾਜ ਵਿੱਚ ਅੱਠ ਘੰਟੇ ਤੋਂ ਵੱਧ ਸਮਾਂ ਰੁਕਣਗੇ। ਪ੍ਰਯਾਗਰਾਜ ਮੇਲਾ ਅਥਾਰਟੀ, ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ।

ਦਿੱਲੀ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਜਾਣਗੇ ਪ੍ਰਯਾਗਰਾਜ

ਸੰਗਮ ‘ਚ ਇਸ਼ਨਾਨ ਕਰਨ ਦੇ ਨਾਲ-ਨਾਲ ਰਾਸ਼ਟਰਪਤੀ ਮੁਰਮੂ ਇੱਥੇ ਅਕਸ਼ੈਵਤ ਅਤੇ ਹਨੂੰਮਾਨ ਮੰਦਰ ‘ਚ ਪੂਜਾ ਕਰਨਗੇ। ਸੀਐਮ ਯੋਗੀ ਅਤੇ ਰਾਜਪਾਲ ਆਨੰਦੀਬੇਨ ਪਟੇਲ ਵੀ ਮੌਜੂਦ ਰਹਿਣਗੇ। ਸਾਹਮਣੇ ਆਈ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਮੁਰਮੂ ਸਵੇਰੇ ਕਰੀਬ 11 ਵਜੇ ਦਿੱਲੀ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਪ੍ਰਯਾਗਰਾਜ ਦੇ ਬਮਰੌਲੀ ਹਵਾਈ ਅੱਡੇ ‘ਤੇ ਪਹੁੰਚਣਗੇ। ਇੱਥੋਂ ਉਹ ਹੈਲੀਕਾਪਟਰ ਰਾਹੀਂ ਮਹਾਕੁੰਭ ਨਗਰ ਦੇ ਅਰੈਲ ਇਲਾਕੇ ਵਿੱਚ ਡੀਪੀਐਸ ਹੈਲੀਪੈਡ ’ਤੇ ਉਤਰਨਗੇ। ਉਥੋਂ ਕਾਰ ਰਾਹੀਂ ਅਰੈਲ ਵੀ.ਵੀ.ਆਈ.ਪੀ ਜੈੱਟੀ ਅਤੇ ਫਿਰ ਇੱਥੋਂ ਨਿਸ਼ਾਦਰਾਜ ਕਰੂਜ਼ ਰਾਹੀਂ ਸੰਗਮ ਜਾਣਗੇ।

ਸ਼ਾਮ ਨੂੰ ਪੌਣੇ ਛੇ ਵਜੇ ਦਿੱਲੀ ਲਈ ਹੋਣਗੇ ਰਵਾਨਾ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇਸ਼ ਦੀ ਦੂਜੀ ਰਾਸ਼ਟਰਪਤੀ ਹੈ, ਜੋ ਪ੍ਰਯਾਗਰਾਜ ਮਹਾਕੁੰਭ ਵਿੱਚ ਇਸ਼ਨਾਨ ਕਰਨ ਆ ਰਹੀ ਹੈ। ਇਸ ਤੋਂ ਪਹਿਲਾਂ 1954 ਵਿੱਚ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸਾਦ ਨੇ ਵੀ ਮਹਾਕੁੰਭ ਵਿੱਚ ਇਸ਼ਨਾਨ ਕੀਤਾ ਸੀ। ਰਾਸ਼ਟਰਪਤੀ ਸ਼ਾਮ 5.45 ਵਜੇ ਪ੍ਰਯਾਗਰਾਜ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਣਗੇ।

LEAVE A REPLY

Please enter your comment!
Please enter your name here