ਮਹਾਕੁੰਭ 2025: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਲਗਾਈ ਆਸਥਾ ਦੀ ਡੁਬਕੀ

0
160

ਮਹਾਕੁੰਭ 2025: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਲਗਾਈ ਆਸਥਾ ਦੀ ਡੁਬਕੀ

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਕਸਰ ਆਪਣੀਆਂ ਫਿਲਮਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਇਸ ਵਿਚਾਲੇ ਹੀ ਅਕਸ਼ੈ ਕੁਮਾਰ ਆਪਣੇ ਬਿਜ਼ੀ ਸ਼ੈਡਿਊਲ ‘ਚੋਂ ਸਮਾਂ ਕੱਢ ਕੇ ਅੱਜ ਮਹਾਕੁੰਭ ‘ਚ ਪਹੁੰਚੇ। ਜਿੱਥੇ ਉਨ੍ਹਾਂ ਨੇ ਪਵਿੱਤਰ ਸੰਗਮ ਵਿੱਚ ਇਸ਼ਨਾਨ ਕੀਤਾ। ਇਸ ਦੇ ਨਾਲ ਹੀ ਚੰਗੇ ਪ੍ਰਬੰਧਾਂ ਲਈ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਧੰਨਵਾਦ ਵੀ ਕੀਤਾ।

CM ਯੋਗੀ ਦਾ ਧੰਨਵਾਦ

ਸੰਗਮ ਵਿੱਚ ਇਸ਼ਨਾਨ ਕਰਨ ਤੋਂ ਬਾਅਦ, ਅਕਸ਼ੈ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਕਿਹਾ, “ਬਹੁਤ ਮਜ਼ਾ ਆਇਆ, ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਅਜਿਹੇ ਵਧੀਆ ਪ੍ਰਬੰਧ ਕਰਨ ਲਈ ਅਸੀਂ ਮੁੱਖ ਮੰਤਰੀ ਯੋਗੀ ਸਾਹਿਬ ਦਾ ਧੰਨਵਾਦ ਕਰਦੇ ਹਾਂ। ਮੈਨੂੰ ਯਾਦ ਹੈ, ਜਦੋਂ ਆਖਰੀ ਕੁੰਭ 2019 ਵਿੱਚ ਹੋਇਆ ਸੀ, ਲੋਕ ਗਠੜੀ ਲੈ ਕੇ ਆਉਂਦੇ ਸਨ। ਤੇ ਹੁਣ ਇਸ ਸਮੇਂ ਸਾਰੇ ਵੱਡੇ ਲੋਕ ਆ ਰਹੇ ਹਨ, ਅੰਬਾਨੀ -ਅਡਾਨੀ ਆ ਰਹੇ ਹਨ, ਵੱਡੇ ਕਲਾਕਾਰ ਆ ਰਹੇ ਹਨ। ਇਸ ਲਈ ਇਸ ਨੂੰ ਮਹਾਂ ਕੁੰਭ ਕਿਹਾ ਜਾਂਦਾ ਹੈ, ਜਿਸ ਅਨੁਸਾਰ ਪ੍ਰਬੰਧ ਕੀਤੇ ਗਏ ਹਨਇਹ ਬਹੁਤ, ਬਹੁਤ ਵਧੀਆ ਹੈ। ”

ਕਰਨਾਲ ‘ਚ ਸਾਬਕਾ ਵਿਧਾਇਕ ਨਰਿੰਦਰ ਸਾਂਗਵਾਨ ਨੇ ਛੱਡੀ ਕਾਂਗਰਸ, ਪਾਰਟੀ ‘ਤੇ ਲਾਏ ਗੰਭੀਰ ਇਲਜ਼ਾਮ

LEAVE A REPLY

Please enter your comment!
Please enter your name here