ਪ੍ਰਯਾਗਰਾਜ ਪਹੁੰਚੇ ਭੂਟਾਨ ਦੇ ਰਾਜਾ ਜਿਗਮੇ ਖੇਸਰ, ਸੰਗਮ ‘ਚ ਲਗਾਈ ਆਸਥਾ ਦੀ ਡੁਬਕੀ
ਨਵੀ ਦਿੱਲੀ, 4 ਜਨਵਰੀ : ਪ੍ਰਯਾਗਰਾਜ ‘ਚ ਆਯੋਜਿਤ ਮਹਾਕੁੰਭ ‘ਚ ਦੇਸ਼ ਵਿਦੇਸ਼ ਤੋਂ ਲੋਕ ਲਗਾਤਾਰ ਆ ਰਹੇ ਹਨ। ਇਸੇ ਸਿਲਸਿਲੇ ‘ਚ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਾਇਲ ਵਾਂਗਚੁਕ ਵੀ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ ਚੱਲ ਰਹੇ ਮਹਾਕੁੰਭ ‘ਚ ਪਹੁੰਚੇ ਹਨ। ਉਨ੍ਹਾਂ ਨੇ ਅੱਜ ਮੰਗਲਵਾਰ ਨੂੰ ਸੰਗਮ ‘ਚ ਇਸ਼ਨਾਨ ਕੀਤਾ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ।
ਆਸਥਾ ਦੀ ਡੁਬਕੀ ਲਗਾਉਣ ਤੋਂ ਬਾਅਦ ਸਾਰੇ ਮਹਿਮਾਨਾਂ ਨੇ ਗੰਗਾ ਪੂਜਾ ਅਤੇ ਗੰਗਾ ਆਰਤੀ ਵਿੱਚ ਵੀ ਹਿੱਸਾ ਲਿਆ। ਯੋਗੀ ਅਤੇ ਭੂਟਾਨ ਰਾਜਾ ਦੇ ਨਾਲ ਲਖਨਊ ਤੋਂ ਜਹਾਜ਼ ਰਾਹੀਂ ਬਮਰੌਲੀ ਹਵਾਈ ਅੱਡੇ ਪਹੁੰਚੇ। ਉਥੋਂ ਸੜਕ ਮਾਰਗ ਰਾਹੀਂ ਉਹ ਮਹਾਕੁੰਭ ਵਿਚ ਆਏ। ਅਰੈਲ ਘਾਟ ਤੋਂ ਕਿਸ਼ਤੀ ਵਿੱਚ ਸਵਾਰ ਹੋ ਕੇ ਸੰਗਮ ਜਾ ਕੇ ਇਸ਼ਨਾਨ ਕੀਤਾ। ਇਸ ਦੌਰਾਨ ਭੂਟਾਨ ਦੇ ਰਾਜੇ ਨੇ ਯੋਗੀ ਨਾਲ ਪੰਛੀਆਂ ਨੂੰ ਦਾਣਾ ਵੀ ਖੁਆਇਆ ਅਤੇ ਫੋਟੋ ਵੀ ਕਲਿੱਕ ਕਰਵਾਈਆ। ਭੂਟਾਨ ਦੇ ਰਾਜੇ ਨੇ ਕਿਹਾ, ਮੈਂ ਤੀਰਥਰਾਜ ਪ੍ਰਯਾਗ ਆ ਕੇ ਧੰਨ ਹੋ ਗਿਆ ਹਾਂ।”
ਪੰਜਾਬ ਸਰਕਾਰ ਵੱਲੋਂ 12 ਫਰਵਰੀ ਨੂੰ ਸੂਬੇ ‘ਚ ਸਰਕਾਰੀ ਛੁੱਟੀ ਦਾ ਐਲਾਨ, ਪੜ੍ਹੋ ਵੇਰਵਾ