Mahakumbh 2025 : ਅੱਜ ਪ੍ਰਯਾਗਰਾਜ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ, ਸੰਗਮ ‘ਚ ਕਰਨਗੇ ਇਸ਼ਨਾਨ
ਨਵੀ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਇਕ ਦਿਨ ਦੇ ਦੌਰੇ ‘ਤੇ ਪ੍ਰਯਾਗਰਾਜ ਜਾਣਗੇ, ਜਿੱਥੇ ਉਹ ਸੰਗਮ ‘ਚ ਇਸ਼ਨਾਨ ਕਰਨਗੇ। ਗ੍ਰਹਿ ਮੰਤਰੀ ਦੇ ਮਹਾਕੁੰਭ ਦੌਰੇ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੀਐਮ ਯੋਗੀ ਖੁਦ ਅਮਿਤ ਸ਼ਾਹ ਦਾ ਸਵਾਗਤ ਕਰਨਗੇ।
ਕਰੀਬ 11.30 ਵਜੇ ਪਹੁੰਚਣਗੇ ਬਮਰੌਲੀ
ਜਾਣਕਾਰੀ ਮੁਤਾਬਕ ਅਮਿਤ ਸ਼ਾਹ ਸਵੇਰੇ 11:25 ‘ਤੇ ਬਮਰੌਲੀ ਹਵਾਈ ਅੱਡੇ ‘ਤੇ ਪਹੁੰਚਣਗੇ। ਇੱਥੋਂ ਉਹ 11:50 ਵਜੇ ਹੈਲੀਕਾਪਟਰ ਰਾਹੀਂ ਡੀਪੀਐਸ ਹੈਲੀਪੈਡ ਪਹੁੰਚਾਂਗੇ। ਦੁਪਹਿਰ 12 ਵਜੇ ਅਰੈਲ ਘਾਟ ਪਹੁੰਚਣਗੇ ਅਤੇ ਫਿਰ ਨਿਸ਼ਾਦਰਾਜ ਕਰੂਜ਼ ਰਾਹੀਂ ਵੀਆਈਪੀ ਘਾਟ ਆਉਣਗੇ। ਗ੍ਰਹਿ ਮੰਤਰੀ ਸੰਗਮ ਇਸ਼ਨਾਨ ਅਤੇ ਪੂਜਾ ਦੇ ਨਾਲ-ਨਾਲ ਅਕਸ਼ੈਵਤ ਅਤੇ ਵੱਡੇ ਹਨੂੰਮਾਨ ਮੰਦਰ ਵੀ ਜਾਣਗੇ। ਇਸ ਤੋਂ ਬਾਅਦ ਉਹ ਸਾਰੇ ਸ਼ੰਕਰਾਚਾਰਿਆ ਨਾਲ ਮੁਲਾਕਾਤ ਕਰਨਗੇ। ਇਨ੍ਹਾਂ ਤੋਂ ਇਲਾਵਾ ਸ਼ਰਨੰਦ ਜੀ ਮਹਾਰਾਜ, ਗੋਵਿੰਦ ਗਿਰੀ ਮਹਾਰਾਜ ਅਤੇ ਹੋਰ ਸੰਤਾਂ ਨਾਲ ਮੁਲਾਕਾਤ ਕਰਨਗੇ। ਉਹ ਸ਼ਾਮ ਕਰੀਬ 6:50 ਵਜੇ ਬਮਰੌਲੀ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਣਗੇ।
ਦਿੱਲੀ ਵਾਸੀਆਂ ਲਈ ਅੱਜ ਹੋਣਗੇ ਕਈ ਵੱਡੇ ਐਲਾਨ! ‘ਆਪ’ ਜਾਰੀ ਕਰੇਗੀ ਚੋਣ ਮੈਨੀਫੈਸਟੋ