ਨਵੇਂ ਸਾਲ ਮੌਕੇ ਦੇਸ਼ ਵਾਸੀਆਂ ਨੂੰ ਵੱਡੀ ਰਾਹਤ, LPG ਸਿਲੰਡਰਾਂ ਦੀ ਘਟੀ ਕੀਮਤ, ਪੜ੍ਹੋ ਨਵੇਂ ਰੇਟ
ਨਵੀ ਦਿੱਲੀ : ਨਵੇਂ ਸਾਲ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 14.50 ਰੁਪਏ ਦੀ ਕਮੀ ਦਰਜ ਕੀਤੀ ਗਈ ਹੈ। ਹਾਲਾਂਕਿ, ਇਹ ਰਾਹਤ ਸਿਰਫ ਵਪਾਰਕ ਸਿਲੰਡਰਾਂ ਯਾਨੀ 19 ਕਿਲੋਗ੍ਰਾਮ ਦੇ ਐਲਪੀਜੀ ਸਿਲੰਡਰਾਂ ਲਈ ਹੈ। ਰਾਜਧਾਨੀ ਦਿੱਲੀ ‘ਚ ਕੀਮਤਾਂ ‘ਚ ਕਟੌਤੀ ਤੋਂ ਬਾਅਦ ਹੁਣ ਵਪਾਰਕ ਸਿਲੰਡਰ 1804 ਰੁਪਏ ‘ਚ ਮਿਲੇਗਾ, ਜਦੋਂ ਕਿ ਪਹਿਲਾਂ ਇਹ 1818.50 ਰੁਪਏ ‘ਚ ਮਿਲਦਾ ਸੀ।
ਘਰੇਲੂ ਗੈਸ ਸਿਲੰਡਰ ਦੀ ਕੀਮਤ ਚ ਕੋਈ ਬਦਲਾਅ ਨਹੀਂ
ਘਰੇਲੂ ਗੈਸ ਸਿਲੰਡਰ ਦੀ ਗੱਲ ਕਰੀਏ ਤਾਂ ਇਸ ਵਿੱਚ ਕੋਈ ਕੀਤਾ ਗਿਆ ਹੈ। ਸਾਲ 2025 ਦੇ ਪਹਿਲੇ ਦਿਨ ਵੀ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਪਟਨਾ ‘ਚ ਘਰੇਲੂ ਸਿਲੰਡਰ ਪੁਰਾਣੇ ਰੇਟਾਂ ਯਾਨੀ 892.50 ਰੁਪਏ ‘ਚ ਮਿਲੇਗਾ। ਕੋਲਕਾਤਾ ‘ਚ LPG ਸਿਲੰਡਰ ਦੀ ਕੀਮਤ 829 ਰੁਪਏ, ਮੁੰਬਈ ‘ਚ 802.50 ਰੁਪਏ ਹੈ।
ਨਵੇਂ ਸਾਲ ਮੌਕੇ ਰਾਸ਼ਟਰਪਤੀ ਮੁਰਮੂ ਦਾ ਸੰਦੇਸ਼, ਦੇਸ਼ ਦੀ ਜਨਤਾ ਨੂੰ ਕੀਤੀ ਵਿਸ਼ੇਸ਼ ਅਪੀਲ