ਨਵੀ ਦਿੱਲੀ : ਘਰੇਲੂ ਗੈਸ ਸਿਲੰਡਰ ਅੱਜ ਤੋਂ 50 ਰੁਪਏ ਮਹਿੰਗਾ ਹੋ ਗਿਆ ਹੈ। ਸੋਮਵਾਰ 7 ਅਪ੍ਰੈਲ ਨੂੰ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਸੀ। ਦਿੱਲੀ ਵਿੱਚ ਇੱਕ ਗੈਸ ਸਿਲੰਡਰ 803 ਰੁਪਏ ਵਿੱਚ ਉਪਲਬਧ ਸੀ ਕੀਮਤ ਵਾਧੇ ਤੋਂ ਬਾਅਦ, ਹੁਣ ਗੈਸ ਸਿਲੰਡਰ ਦੀ ਕੀਮਤ 853 ਰੁਪਏ ਹੋ ਜਾਵੇਗੀ। ਇਸ ਦੇ ਨਾਲ ਹੀ, ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਗੈਸ ਸਿਲੰਡਰ ਦੀ ਕੀਮਤ 500 ਰੁਪਏ ਤੋਂ ਵੱਧ ਕੇ 550 ਰੁਪਏ ਹੋ ਜਾਵੇਗੀ।
ਪੰਜਾਬ ‘ਚ ਸੀਨੀਅਰ ਭਾਜਪਾ ਆਗੂ ਦੇ ਘਰ ਗ੍ਰਨੇਡ ਅਟੈਕ; ਜਾਂਚ ‘ਚ ਜੁਟੀ ਪੁਲਿਸ
ਅੱਜ ਯਾਨੀ 8 ਅਪ੍ਰੈਲ ਤੋਂ, ਦਿੱਲੀ ਵਿੱਚ, 14.2 ਕਿਲੋਗ੍ਰਾਮ ਘਰੇਲੂ ਐਲਪੀਜੀ ਗੈਸ ਸਿਲੰਡਰ 803 ਰੁਪਏ ਦੀ ਬਜਾਏ 853 ਰੁਪਏ ਵਿੱਚ ਉਪਲਬਧ ਹੋਵੇਗਾ। ਹੁਣ ਕੋਲਕਾਤਾ ਵਿੱਚ ਇਹ 879 ਰੁਪਏ ਦਾ ਹੋ ਗਿਆ ਹੈ ਪਹਿਲਾਂ ਇਸਦੀ ਕੀਮਤ 829 ਰੁਪਏ ਸੀ। ਮੁੰਬਈ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ ਹੁਣ 802.50 ਰੁਪਏ ਦੀ ਬਜਾਏ 852.50 ਰੁਪਏ ਹੋ ਗਈ ਹੈ। ਜਦੋਂ ਕਿ, ਚੇਨਈ ਵਿੱਚ ਇਹ 818.50 ਰੁਪਏ ਦੀ ਬਜਾਏ 868.50 ਰੁਪਏ ਵਿੱਚ ਉਪਲਬਧ ਹੋਵੇਗਾ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਸਿਲੰਡਰ ਦੀ ਕੀਮਤ 897.5 ਰੁਪਏ ਹੋ ਗਈ ਹੈ, ਭੋਪਾਲ ਵਿੱਚ ਸਿਲੰਡਰ ਦੀ ਕੀਮਤ 858.50 ਰੁਪਏ ਹੋ ਗਈ ਹੈ।
ਦੱਸ ਦੇਈਏ ਕਿ ਘਰੇਲੂ ਗੈਸ ਸਿਲੰਡਰ ਯਾਨੀ 14 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ ਆਖਰੀ ਵਾਰ 1 ਅਗਸਤ 2024 ਨੂੰ ਬਦਲੀ ਸੀ, ਉਸ ਤੋਂ ਬਾਅਦ 7 ਅਪ੍ਰੈਲ ਨੂੰ ਵਾਧੇ ਦਾ ਐਲਾਨ ਕੀਤਾ ਗਿਆ ਹੈ ਅਤੇ ਨਵੀਨਤਮ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ।