ਕਰਨਾਟਕ ਵਿੱਚ ਮੰਗਲਵਾਰ ਸਵੇਰੇ ਮਾਲ ਗੱਡੀ ਦੇ ਡੱਬੇ ਪਟੜੀ ਤੋਂ ਉਤਰ ਗਏ। ਇਸ ਕਾਰਨ ਰੇਲ ਸੇਵਾਵਾਂ ਵਿੱਚ ਵਿਘਨ ਪਿਆ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਬੇਲਾਗਾਵੀ ਰੇਲਵੇ ਸਟੇਸ਼ਨ ਵਿੱਚ ਦਾਖਲ ਹੁੰਦੇ ਸਮੇਂ ਇੱਕ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਰੂਟ ‘ਤੇ ਰੇਲ ਸੇਵਾਵਾਂ ਵਿੱਚ ਵਿਘਨ ਪਿਆ।
ਅਮਰਨਾਥ ਯਾਤਰਾ ਲਈ ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ; ਜਾਣੋ ਫੀਸ
ਇਹ ਹਾਦਸਾ ਬੇਲਗਾਮ ਦੇ ਕਾਂਗਰਸ ਰੋਡ ‘ਤੇ ਮਿਲਟਰੀ ਮਹਾਦੇਵ ਮੰਦਰ ਦੇ ਨੇੜੇ ਟਰੈਕ ‘ਤੇ ਵਾਪਰਿਆ। ਮਾਲ ਗੱਡੀ ਮਹਾਰਾਸ਼ਟਰ ਦੇ ਮਿਰਾਜ ਵੱਲ ਜਾ ਰਹੀ ਸੀ। ਦੱਖਣ ਪੱਛਮੀ ਰੇਲਵੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਰੂਟ ਬਹਾਲੀ ਦੇ ਯਤਨਾਂ ਨੂੰ ਤੇਜ਼ ਕਰਨ ਲਈ ਹੁਬਲੀ ਤੋਂ ਇੱਕ ਰੇਲਗੱਡੀ ਘਟਨਾ ਸਥਾਨ ‘ਤੇ ਭੇਜੀ ਗਈ ਹੈ। ਪ੍ਰਭਾਵਿਤ ਯਾਤਰੀਆਂ ਲਈ ਸਬੰਧਤ ਸਟੇਸ਼ਨਾਂ ‘ਤੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਫਿਲਹਾਲ ਕਿਸੇ ਜਾਨੀ- ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।