ਕਰਨਾਲ ਦੇ 27 ਸਾਲਾ ਨੌਜਵਾਨ ਦੀ ਨਿਊਯਾਰਕ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌ/ਤ
ਹਰਿਆਣਾ : ਕਰਨਾਲ ਦੇ 27 ਸਾਲਾ ਨੌਜਵਾਨ ਦੀ ਨਿਊਯਾਰਕ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਸਾਹਮਣੇ ਆਈ ਹੈ । ਉਸਦੇ ਦੇ ਪਰਿਵਾਰ ਨੇ ਉਸ ਨੂੰ 15 ਮਹੀਨੇ ਪਹਿਲਾਂ 38 ਲੱਖ ਰੁਪਏ ਦਾ ਕਰਜ਼ਾ ਲੈ ਕੇ ਨਿਊਯਾਰਕ ਭੇਜਿਆ ਸੀ। ਮ੍ਰਿਤਕ ਦੀ ਪਛਾਣ ਮਨੀਸ਼ (27) ਵਾਸੀ ਪਿੰਡ ਕੁੰਜਪੁਰਾ ਵਜੋਂ ਹੋਈ ਹੈ। ਮਨੀਸ਼ ਦੇ ਵੱਡੇ ਭਰਾ ਨੇ ਦੱਸਿਆ ਕਿ ਮਨੀਸ਼ ਨਿਊਯਾਰਕ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਸੀ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ।
ਪਰਿਵਾਰ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ
ਛਾਤੀ ‘ਚ ਤੇਜ਼ ਦਰਦ ਹੋਣ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਨੀਸ਼ ਪਹਿਲਾਂ ਇੱਕ ਸਟੋਰ ‘ਤੇ ਕੰਮ ਕਰਦਾ ਸੀ ਅਤੇ ਉਸਨੇ ਹਾਲ ਹੀ ਵਿੱਚ ਟੈਕਸੀ ਚਲਾਉਣ ਦਾ ਲਾਇਸੈਂਸ ਲਿਆ ਸੀ। ਮਨੀਸ਼ ਦੇ ਪਰਿਵਾਰ ਵਾਲਿਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰ ‘ਚ ਮਨੀਸ਼ ਤੋਂ ਇਲਾਵਾ ਉਸ ਦੀਆਂ ਦੋ ਭੈਣਾਂ ਅਤੇ ਵੱਡਾ ਭਰਾ ਹੈ। ਪਰਿਵਾਰ ਨੇਸਰਕਾਰ ਤੋਂ ਮਨੀਸ਼ ਦੀ ਲਾਸ਼ ਭਾਰਤ ਲਿਆਉਣ ਦੀ ਮੰਗ ਕੀਤੀ ਹੈ।
ਚੰਦਰਬਾਬੂ ਨਾਇਡੂ ਦੇਸ਼ ਦੇ ਸਭ ਤੋਂ ਅਮੀਰ ਮੁੱਖ ਮੰਤਰੀ, ਜਾਣੋ ਕੌਣ ਹੈ ਸਭ ਤੋਂ ਘੱਟ ਜਾਇਦਾਦ ਵਾਲਾ CM?