ਪੀਐਮ ਮੋਦੀ ਨੂੰ ਮਿਲਣ ਦਿੱਲੀ ਪਹੁੰਚਿਆ ਕਪੂਰ ਪਰਿਵਾਰ, ਇਹ ਹੈ ਖਾਸ ਵਜ੍ਹਾ

0
20

ਪੀਐਮ ਮੋਦੀ ਨੂੰ ਮਿਲਣ ਦਿੱਲੀ ਪਹੁੰਚਿਆ ਕਪੂਰ ਪਰਿਵਾਰ, ਇਹ ਹੈ ਖਾਸ ਵਜ੍ਹਾ

ਨਵੀ ਦਿੱਲੀ: ਬਾਲੀਵੁੱਡ ਦੇ ਦਿੱਗਜ ਅਦਾਕਾਰ ਰਾਜ ਕਪੂਰ ਦੇ ਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ ਬਾਲੀਵੁੱਡ ਦੇ ਪ੍ਰਮੁੱਖ ਸਿਤਾਰਿਆਂ ਸਮੇਤ ਕਪੂਰ ਪਰਿਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਲਈ ਦਿੱਲੀ ਪਹੁੰਚਿਆ। ਇਸ ਮੀਟਿੰਗ ਦਾ ਮਕਸਦ ਕਥਿਤ ਤੌਰ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਆਉਣ ਵਾਲੇ ਫਿਲਮ ਫੈਸਟੀਵਲ ਲਈ ਸੱਦਾ ਦੇਣਾ ਸੀ।

ਇਹ ਅਦਾਕਾਰ ਏਅਰਪੋਰਟ ‘ਤੇ ਆਏ ਨਜ਼ਰ

ਕਪੂਰ ਪਰਿਵਾਰ ਨੂੰ ਮੁੰਬਈ ਦੇ ਕਲੀਨਾ ਏਅਰਪੋਰਟ ‘ਤੇ ਦੇਖਿਆ ਗਿਆ। ਇਨ੍ਹਾਂ ‘ਚ ਰਣਬੀਰ ਕਪੂਰ ਅਤੇ ਉਨ੍ਹਾਂ ਦੀ ਪਤਨੀ ਅਭਿਨੇਤਰੀ ਆਲੀਆ ਭੱਟ, ਨੀਤੂ ਕਪੂਰ, ਕਰਿਸ਼ਮਾ ਕਪੂਰ, ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਸ਼ਾਮਲ ਸਨ। ਇਸ ਤੋਂ ਇਲਾਵਾ ਅਦਾਰ ਜੈਨ, ਅਨੀਸਾ ਮਲਹੋਤਰਾ ਅਤੇ ਅਦਾਰ ਦੇ ਪਿਤਾ ਮਨੋਜ ਜੈਨ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ।

ਰਾਜ ਕਪੂਰ ਦਾ 100ਵਾਂ ਜਨਮ ਦਿਨ

ਦੱਸ ਦਈਏ ਕਿ ਰਾਜ ਕਪੂਰ ਦਾ 100ਵਾਂ ਜਨਮ ਦਿਨ 14 ਦਸੰਬਰ ਨੂੰ ਹੈ ਅਤੇ ਇਸ ਖਾਸ ਦਿਨ ਨੂੰ ਮਨਾਉਣ ਲਈ ਉਨ੍ਹਾਂ ਦਾ ਪਰਿਵਾਰ ਖਾਸ ਤਿਆਰੀਆਂ ਕਰ ਰਿਹਾ ਹੈ। ਕਪੂਰ ਪਰਿਵਾਰ ਭਾਰਤ ਭਰ ਦੇ 40 ਸ਼ਹਿਰਾਂ ਅਤੇ 135 ਸਿਨੇਮਾਘਰਾਂ ਵਿੱਚ ਰਾਜ ਕਪੂਰ ਦੀਆਂ 100 ਆਈਕਾਨਿਕ ਫਿਲਮਾਂ ਦੀ ਸਕ੍ਰੀਨਿੰਗ ਕਰਕੇ ਇੱਕ ਸ਼ਾਨਦਾਰ ਜਸ਼ਨ ਦੀ ਤਿਆਰੀ ‘ਚ ਰੁਝਿਆ ਹੋਇਆ ਹੈ। ਕਪੂਰ ਪਰਿਵਾਰ ਨੇ ਸ਼ਾਨਦਾਰ ਸਮਾਰੋਹ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਹੈ।

ਇਹ ਵੀ ਪੜੋ: ਪੰਜਾਬ-ਚੰਡੀਗੜ੍ਹ ‘ਚ ਵਧੀ ਠੰਡ; 14 ਦਸੰਬਰ ਤੱਕ ਇਨ੍ਹਾਂ ਜ਼ਿਲਿਆਂ ‘ਚ ਸੀਤ ਲਹਿਰ ਦਾ ਅਲਰਟ ਜਾਰੀ

LEAVE A REPLY

Please enter your comment!
Please enter your name here