ਕਾਨਪੁਰ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਅੱਗ ਲੱਗਣ ਦੀ ਇਸ ਘਟਨਾ ‘ਚ ਇਮਾਰਤ ਵਿੱਚ ਮੌਜੂਦ ਪਤੀ- ਪਤਨੀ ਅਤੇ ਤਿੰਨ ਧੀਆਂ ਜ਼ਿੰਦਾ ਸੜ ਗਏ।
ਟਰੰਪ ਨੇ ਅਮਰੀਕਾ ਤੋਂ ਬਾਹਰ ਬਣਨ ਵਾਲੀਆਂ ਫਿਲਮਾਂ ‘ਤੇ 100% ਟੈਰਿਫ ਲਗਾਉਣ ਦਾ ਕੀਤਾ ਐਲਾਨ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਾਨਪੁਰ ਦੇ ਚਮਨਗੰਜ ਥਾਣਾ ਖੇਤਰ ਅਧੀਨ ਆਉਂਦੇ ਗਾਂਧੀਨਗਰ ਖੇਤਰ ਵਿੱਚ ਵਾਪਰੀ। ਇਮਾਰਤ ਦੇ ਬੇਸਮੈਂਟ ਅਤੇ ਗਰਾਊਂਡ ਫਲੋਰ ਵਿੱਚ ਜੁੱਤੀਆਂ-ਚੱਪਲਾਂ ਬਣਾਉਣ ਦੀ ਫੈਕਟਰੀ ਸੀ। ਬਾਕੀ ਮੰਜਿਲਾਂ ‘ਤੇ ਦੋ ਭਰਾਵਾਂ ਦੇ ਪਰਿਵਾਰ ਰਹਿੰਦੇ ਸਨ। ਅੱਗ ਜ਼ਮੀਨੀ ਮੰਜ਼ਿਲ ‘ਤੇ ਸਥਿਤ ਫੈਕਟਰੀ ਤੋਂ ਸ਼ੁਰੂ ਹੋਈ। ਇਹ ਅੱਗ ਇੰਨੀ ਭਿਆਨਕ ਸੀ ਕਿ ਇਸਨੇ ਦੇਖਦੇ ਹੀ ਦੇਖਦੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਆਸ ਪਾਸ ਦੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਗੱਡੀਆਂ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ। 50 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ ਹੈ।
ਵੱਡਾ ਭਰਾ ਮੁਹੰਮਦ ਕਾਸ਼ਿਫ ਦਾ ਪਰਿਵਾਰ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਹੋਇਆ ਸੀ। ਘਟਨਾ ਦੇ ਸਮੇਂ ਦੂਜੇ ਭਰਾ ਮੁਹੰਮਦ ਦਾਨਿਸ਼ ਦਾ ਪਰਿਵਾਰ ਦੂਜੀ ਮੰਜ਼ਿਲ ‘ਤੇ ਸੀ। ਜਿਵੇਂ ਹੀ ਅੱਗ ਦਾ ਪਤਾ ਲੱਗਾ, ਦਾਨਿਸ਼ ਨੇ ਸਭ ਤੋਂ ਪਹਿਲਾਂ ਆਪਣੇ ਬਜ਼ੁਰਗ ਪਿਤਾ ਅਕੀਲ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਦਾਨਿਸ਼ ਦੂਜੀ ਮੰਜ਼ਿਲ ‘ਤੇ ਫਸੀਆਂ ਆਪਣੀ ਪਤਨੀ ਅਤੇ ਤਿੰਨ ਧੀਆਂ ਨੂੰ ਬਚਾਉਣ ਲਈ ਅੱਗ ਦੀਆਂ ਲਪਟਾਂ ਵਿਚਕਾਰ ਵਾਪਸ ਅੰਦਰ ਚਲਾ ਗਿਆ। ਪਰ ਉਦੋਂ ਤੱਕ ਅੱਗ ਹੋਰ ਵੱਧ ਗਈ ਸੀ। ਦਾਨਿਸ਼ ਬਾਹਰ ਨਹੀਂ ਨਿਕਲ ਸਕਿਆ।