ਚੰਡੀਗੜ੍ਹ, 24 ਸਤੰਬਰ 2025 : ਭਜਨ ਗਾਇਕ ਕਨ੍ਹਈਆ ਮਿੱਤਲ (Bhajan singer Kanhaiya Mittal) ਨੇ ਚੰਡੀਗੜ੍ਹ ਦੀ ਇੱਕ ਅਦਾਲਤ ਵਿੱਚ ਅਸ਼ਵਨੀ ਯਾਦਵ ਉਰਫ਼ ਮੋਰਵੀ ਸਾਊਂਡ ਆਪਰੇਟਰ ਖਿਲਾਫ 10 ਕਰੋੜ ਰੁਪਏ ਦਾ ਸਿਵਲ ਮਾਣਹਾਨੀ ਦਾ ਮੁਕੱਦਮਾ (Defamation lawsuit) ਦਾਇਰ ਕੀਤਾ ਹੈ ।
ਕੀ ਹੈ ਮਾਮਲਾ
ਉਪਰੋਕਤ ਮਾਮਲਾ ਗ੍ਰੇਟਰ ਨੋਇਡਾ (Greater Noida) ਵਿੱਚ ਹੋਏ ਇੱਕ ਸਮਾਗਮ ਨਾਲ ਸਬੰਧਤ ਹੈ, ਜਿੱਥੇ ਮੁਦਾਲੇ ਨੇ ਕਥਿਤ ਤੌਰ `ਤੇ ਝੂਠਾ ਦੋਸ਼ ਲਗਾਇਆ ਸੀ ਕਿ ਮਿੱਤਲ ਨੇ 25 ਹਜ਼ਾਰ ਰੁਪਏ ਦਾ ਕਮਿਸ਼ਨ ਲਿਆ ਹੈ । ਮੁਦਾਲੇ ਨੇ ਖੁਦ ਇਹ ਦੋਸ਼ ਸੋਸ਼ਲ ਮੀਡੀਆ `ਤੇ ਅਪਲੋਡ ਨਹੀਂ ਕੀਤਾ ਸੀ ਪਰ ਸਮਾਗਮ ਵਿੱਚ ਹਾਜ਼ਰ ਲੋਕਾਂ ਦੁਆਰਾ ਰਿਕਾਰਡ ਕੀਤਾ ਗਿਆ ਸੀ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ (Social media platforms) `ਤੇ ਵਾਇਰਲ ਹੋਇਆ ਸੀ। ਪਟੀਸ਼ਨ ਇੱਕ ਆਡੀਓ ਰਿਕਾਰਡਿੰਗ `ਤੇ ਵੀ ਨਿਰਭਰ ਕਰਦੀ ਹੈ, ਜਿਸ ਵਿੱਚ ਮੁਦਾਲੇ ਨੇ ਖੁਦ ਸਵੀਕਾਰ ਕੀਤਾ ਹੈ ਕਿ ਦੋਸ਼ ਝੂਠਾ ਸੀ ਅਤੇ ਜਾਣਬੁੱਝ ਕੇ ਵਿੱਤੀ ਕਾਰਨਾਂ ਕਰਕੇ ਬਣਾਇਆ ਗਿਆ ਸੀ ।
Read More : ਕਨ੍ਹਈਆ ਮਿੱਤਲ ਨੇ ਲਿਆ U-Turn, ਨਹੀਂ ਕਰਨਗੇ ਕਾਂਗਰਸ JOIN