ਬਿਹਾਰ ਦੇ ਪਟਨਾ ਵਿੱਚ ਕਨ੍ਹਈਆ ਕੁਮਾਰ ਦੇ ਮਾਰਚ ਦੌਰਾਨ ਹੰਗਾਮਾ ਹੋਇਆ। ਬਿਹਾਰ ਵਿੱਚ ‘ਪਲਾਇਣ ਰੋਕੋ ਨੌਕਰੀ ਦਿਓ’ ਦੇ ਮੁੱਦੇ ‘ਤੇ ਕਾਂਗਰਸੀ ਵਰਕਰ ਪੈਦਲ ਯਾਤਰਾ ਕੱਢ ਰਹੇ ਹਨ। ਇਹ ਸਾਰੇ ਲੋਕ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਸਨ। ਇਸ ਦੌਰਾਨ ਪੁਲਿਸ ਨੇ ਕਨ੍ਹਈਆ ਕੁਮਾਰ ਸਮੇਤ ਕਈ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਸੋਨੇ ਨੇ ਫਿਰ ਬਣਾਇਆ ਨਵਾਂ ਰਿਕਾਰਡ, ਜਾਣੋ ਕਿੰਨੀ ਵਧੀ ਕੀਮਤ
ਦੱਸ ਦੇਈਏ ਕਿ ਕਨ੍ਹਈਆ ਕੁਮਾਰ ਪਿਛਲੇ 26 ਦਿਨਾਂ ਤੋਂ ‘ਇਹ ਪੈਦਲ ਯਾਤਰਾ ਦੀ ਅਗਵਾਈ ਕਰ ਰਹੇ ਹਨ। ਇਸ ਯਾਤਰਾ ਦੇ ਤਹਿਤ, ਉਹ ਹੋਰ ਵਰਕਰਾਂ ਦੇ ਨਾਲ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਹੁੰਚ ਰਹੇ ਹਨ। ਅੱਜ ਉਨ੍ਹਾਂ ਦੀ ਪਦਯਾਤਰਾ ਪਟਨਾ ਪਹੁੰਚੀ।ਇਸ ਦੌਰਾਨ, ਸਾਰੇ ਵਰਕਰ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਰਿਹਾਇਸ਼ ਨੂੰ ਘੇਰਨ ਲਈ ਅੱਗੇ ਵਧ ਰਹੇ ਸਨ, ਤਾਂ ਪੁਲਿਸ ਨੇ ਰਾਜਪੁਰ ਪੁਲ ‘ਤੇ ਸਾਰਿਆਂ ਨੂੰ ਰੋਕ ਲਿਆ। ਪੁਲਿਸ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਭਾਰੀ ਹੰਗਾਮਾ ਹੋਇਆ।
ਵੱਡੇ ਕਾਂਗਰਸੀ ਆਗੂਆਂ ਸਣੇ ਕਈ ਲੋਕ ਹਰ ਦਿਨ ਕਨ੍ਹਈਆ ਕੁਮਾਰ ਦੀ ਇਸ ਪਦਯਾਤਰਾ ਵਿੱਚ ਸ਼ਾਮਲ ਹੋ ਰਹੇ ਹਨ। ਹਾਲ ਹੀ ‘ਚ ਰਾਹੁਲ ਗਾਂਧੀ ਨੇ ਬੇਗੂਸਰਾਏ ਦਾ ਦੌਰਾ ਕੀਤਾ ਸੀ। ਅੱਜ ਪਟਨਾ ਦੀ ਇਸ ਪਦਯਾਤਰਾ ਵਿੱਚ ਸਚਿਨ ਪਾਇਲਟ ਸ਼ਾਮਲ ਹੋਏ। ਪੁਲਿਸ ਵੱਲੋਂ ਪਦਯਾਤਰਾ ਨੂੰ ਰੋਕਣ ਨੂੰ ਲੈਕੇ ਹੰਗਾਮਾ ਹੋ ਗਿਆ। ਪੁਲਿਸ ਨੇ ਕਈ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਹੈ।