ਖੂਬਸੂਰਤ ਵਾਦੀਆਂ ‘ਚ ਕੰਗਨਾ ਰਣੌਤ ਨੇ ਖੋਲ੍ਹਿਆ ਰੈਸਟੋਰੈਂਟ, ਪਰੋਸੀਆਂ ਜਾਣਗੀਆਂ ਇਹ Dishes

0
12

ਖੂਬਸੂਰਤ ਵਾਦੀਆਂ ‘ਚ ਕੰਗਨਾ ਰਣੌਤ ਨੇ ਖੋਲ੍ਹਿਆ ਰੈਸਟੋਰੈਂਟ, ਪਰੋਸੀਆਂ ਜਾਣਗੀਆਂ ਇਹ Dishes

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਮਨਾਲੀ ਵਿੱਚ ਇੱਕ ਰੈਸਟੋਰੈਂਟ ਖੋਲ੍ਹਿਆ ਹੈ। ਇਸ ਦਾ ਉਦਘਾਟਨ ਵੈਲੇਨਟਾਈਨ ਡੇਅ ਯਾਨੀ 14 ਫਰਵਰੀ ਨੂੰ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਰੈਸਟੋਰੈਂਟ ਦਾ ਨਾਂ ਦ ਮਾਊਂਟੇਨ ਸਟੋਰੀ ਰੱਖਿਆ ਹੈ। ਕੰਗਨਾ ਰਣੌਤ ਨੇ ਇਸ ਰੈਸਟੋਰੈਂਟ ਦੀ ਪਹਿਲੀ ਲੁੱਕ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ- ਬਚਪਨ ਦਾ ਸੁਪਨਾ ਸਾਕਾਰ ਹੋਇਆ। ਹਿਮਾਲਿਆ ਦੀ ਗੋਦ ਵਿੱਚ ਮੇਰਾ ਛੋਟਾ ਰੈਸਟੋਰੈਂਟ ਦ ਮਾਊਂਟੇਨ ਸਟੋਰੀ। ਇਹ ਇੱਕ ਪ੍ਰੇਮ ਕਹਾਣੀ ਹੈ।

ਰੈਸਟੋਰੈਂਟ ਦੇ ਉਦਘਾਟਨ ਮੌਕੇ ਪਿੰਡ ਦੇ ਬਜ਼ੁਰਗਾਂ ਨੂੰ ਵਿਸ਼ੇਸ਼ ਖਾਣਾ

ਦੱਸ ਦਈਏ ਕਿ ਇਹ ਰੈਸਟੋਰੈਂਟ ਮਨਾਲੀ ਤੋਂ ਲਗਭਗ 4 ਕਿਲੋਮੀਟਰ ਦੂਰ ਅਤੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਦੇ ਘਰ ਤੋਂ ਲਗਭਗ 25 ਮੀਟਰ ਦੀ ਦੂਰੀ ‘ਤੇ ਪ੍ਰੀਨੀ ‘ਚ ਸਥਿਤ ਹੈ। ਦਿ ਮਾਊਂਟੇਨ ਸਟੋਰੀ ਰੈਸਟੋਰੈਂਟ ਦੇ ਉਦਘਾਟਨ ਮੌਕੇ ਪਿੰਡ ਦੇ ਬਜ਼ੁਰਗਾਂ ਨੂੰ ਵਿਸ਼ੇਸ਼ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਰੈਸਟੋਰੈਂਟ ਦੇ ਉਦਘਾਟਨ ਦੌਰਾਨ ਕੰਗਨਾ ਦੇ ਪੁਜਾਰੀ ਨਿਤਿਨ ਸ਼ਰਮਾ ਵਿਸ਼ੇਸ਼ ਪੂਜਾ ਕਰਨਗੇ।

ਹਿਮਾਚਲ-ਕੁਲਵੀ ਪਕਵਾਨ ਪਰੋਸੇ ਜਾਣਗੇ

ਇਸ ਰੈਸਟੋਰੈਂਟ ਵਿੱਚ ਹਿਮਾਚਲ ਦੇ ਰਵਾਇਤੀ ਪਕਵਾਨ ਜਿਵੇਂ ਸਿੱਦੂ, ਲਾਹੌਲ ਦੇ ਮਾਰਚੂ, ਗੀਚੇ ਅਤੇ ਕੁਲਵੀ ਪਕਵਾਨ ਪਰੋਸੇ ਜਾਣਗੇ। ਇਹ ਮਨਾਲੀ ਮਾਲ ਰੋਡ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਨਗਰ ਰੋਡ ‘ਤੇ ਸਥਿਤ ਹੈ।ਕੰਗਨਾ ਦੇ ਰੈਸਟੋਰੈਂਟ ਦਾ ਪੂਰਾ ਸਟਾਫ ਹਿਮਾਚਲੀ ਅਤੇ ਕੁਲਵੀ ਪਹਿਰਾਵੇ ‘ਚ ਨਜ਼ਰ ਆਵੇਗਾ। ਕੰਗਨਾ ਤਿੰਨ ਦਿਨ ਪਹਿਲਾਂ ਮੁੰਬਈ ਤੋਂ ਮਨਾਲੀ ਪਹੁੰਚੀ ਹੈ ਅਤੇ ਖੁਦ ਰੈਸਟੋਰੈਂਟ ਦੇ ਬਾਕੀ ਕੰਮ ਨੂੰ ਫਾਈਨਲ ਕਰ ਰਹੀ ਹੈ। ਕੰਗਨਾ ਦੇ ਇਸ ਰੈਸਟੋਰੈਂਟ ਨੂੰ ਸ਼ਬਾਨਾ ਗੁਪਤਾ ਨੇ ਡਿਜ਼ਾਈਨ ਕੀਤਾ ਹੈ, ਜਿਨ੍ਹਾਂ ਨੇ ਪਹਿਲਾਂ ਮੁੰਬਈ ਅਤੇ ਫਿਰ ਮਨਾਲੀ ‘ਚ ਕੰਗਨਾ ਦੀ ਪ੍ਰਾਪਰਟੀ ਡਿਜ਼ਾਈਨ ਕੀਤੀ ਹੈ।

LEAVE A REPLY

Please enter your comment!
Please enter your name here