ਮਹਾਕੁੰਭ ‘ਚ ਪੁੱਜੀ ਅਦਾਕਾਰਾ ਜੂਹੀ ਚਾਵਲਾ, ਕਿਹਾ- “ਅੱਜ ਮੇਰੀ ਜ਼ਿੰਦਗੀ ਦੀ….” || Mahakumbh 2025
ਮਹਾਕੁੰਭ ਦੇ ਹੁਣ ਸਿਰਫ 8 ਦਿਨ ਬਾਕੀ ਹਨ ਪਰ ਸ਼ਰਧਾਲੂਆਂ ਦੀ ਭੀੜ ਘੱਟ ਨਹੀਂ ਹੋ ਰਹੀ ਹੈ। 37 ਦਿਨਾਂ ‘ਚ ਕਰੋੜਾਂ ਸ਼ਰਧਾਲੂ ਇਥੇ ਇਸ਼ਨਾਨ ਕਰ ਚੁੱਕੇ ਹਨ। ਮੰਗਲਵਾਰ ਸਵੇਰੇ ਵੀ ਇੱਥੇ ਭਾਰੀ ਭੀੜ ਹੈ। ਬਾਲੀਵੁਡ ਅਦਾਕਾਰਾ ਜੂਹੀ ਚਾਵਲਾ ਨੇ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਭ ਮੇਲੇ ਵਿੱਚ ਅੱਜ ਆਪਣੀ ਹਾਜ਼ਰੀ ਲਗਵਾਈ ਅਤੇ ਪਵਿੱਤਰ ਗੰਗਾ ਵਿੱਚ ਇਸ਼ਨਾਨ ਕੀਤਾ।
ਇਸ ਦੌਰਾਨ ਉਨ੍ਹਾਂ ਨੇ ਇਸ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਸਵੇਰ ਦੱਸਿਆ। ਜੂਹੀ ਚਾਵਲਾ ਨੇ ਕਿਹਾ ਕਿ ਇੰਨੀ ਸ਼ਰਧਾ ਨਾਲ ਲੋਕ ਇਸ਼ਨਾਨ ਕਰ ਰਹੇ ਹਨ, ਇਹ ਦ੍ਰਿਸ਼ ਅਭੁੱਲ ਹੈ। ਮੈਂ ਗੰਗਾ ਵਿੱਚ ਇਸ਼ਨਾਨ ਕੀਤਾ ਅਤੇ ਇਹ ਮੇਰੇ ਲਈ ਬਹੁਤ ਹੀ ਸ਼ਾਨਦਾਰ ਅਨੁਭਵ ਹੈ। ਇਸ ਦੇ ਨਾਲ ਹੀ ਉਨ੍ਹਾਂ ਸਭ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਇੱਥੇ ਇੰਨੇ ਵਧੀਆ ਪ੍ਰਬੰਧ ਕੀਤੇ ਹਨ, ਤਾਂ ਜੋ ਸ਼ਰਧਾਲੂ ਆਪਣੀ ਧਾਰਮਿਕ ਡਿਊਟੀ ਪੂਰੀ ਸ਼ਰਧਾ ਅਤੇ ਸ਼ਾਂਤੀ ਨਾਲ ਨਿਭਾ ਸਕਣ।