6 ਮਾਰਚ ਨੂੰ ਬਿਲਾਸਪੁਰ ਦੌਰੇ ‘ਤੇ ਜੇਪੀ ਨੱਡਾ, ਦੇਣਗੇ ਵੱਡੀ ਸੌਗਾਤ
ਨਵੀ ਦਿੱਲੀ, 4 ਮਾਰਚ: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ 6 ਮਾਰਚ ਨੂੰ ਆਪਣੇ ਗ੍ਰਹਿ ਜ਼ਿਲ੍ਹੇ ਬਿਲਾਸਪੁਰ ਦਾ ਦੌਰਾ ਕਰ ਰਹੇ ਹਨ। ਇਸ ਦੌਰਾਨ ਉਹ ਏਮਜ਼ ਬਿਲਾਸਪੁਰ ਵਿਖੇ ਪੀਈਟੀ ਸਕੈਨ ਸਹੂਲਤ ਦਾ ਉਦਘਾਟਨ ਕਰਨਗੇ ਅਤੇ ਭਾਜਪਾ ਵੱਲੋਂ ਆਯੋਜਿਤ ਨਾਗਰਿਕ ਸਨਮਾਨ ਸਮਾਰੋਹ ਵਿੱਚ ਵੀ ਹਿੱਸਾ ਲੈਣਗੇ।
ਸਵਾਗਤ ਦੀਆਂ ਤਿਆਰੀਆਂ ਮੁਕੰਮਲ
ਭਾਜਪਾ ਵਰਕਰਾਂ ਅਤੇ ਸਥਾਨਕ ਪ੍ਰਸ਼ਾਸਨ ਨੇ ਜੇਪੀ ਨੱਡਾ ਦੇ ਦੌਰੇ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸ਼ਹਿਰ ਦੇ ਰੌੜਾ ਸੈਕਟਰ ਵਿੱਚ ਸਥਿਤ ਭਾਸ਼ਾ ਤੇ ਸੱਭਿਆਚਾਰ ਵਿਭਾਗ ਦੇ ਆਡੀਟੋਰੀਅਮ ਵਿੱਚ ਇੱਕ ਨਾਗਰਿਕ ਸਨਮਾਨ ਸਮਾਰੋਹ ਕਰਵਾਇਆ ਜਾਵੇਗਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਿਰਕਤ ਕਰਨਗੇ।