ਨਵੀਂ ਦਿੱਲੀ, 16 ਅਗਸਤ 2025 : ਭਾਰਤ ਦੇਸ਼ ਦੇ ਸੂਬੇੇ ਝਾਰਖੰਡ (Jharkhand) ਦੇ ਸਿੱਖਿਆ ਮੰਤਰੀ (Education Minister) ਜੋ ਕਿ ਇਲਾਜ ਲਈ ਹਸਪਤਾਲ ਦਾਖਲ ਸਨ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਹੈ । ਇਸ ਸਬੰਧੀ ਖੁਲਾਸਾ ਜੇ. ਐਮ. ਐਮ. ਦੇ ਬੁਲਾਰੇ ਕੁਨਾਲ ਅਤੇ ਭਤੀਜੇ ਵਿਕਟਰ ਸੋਰੇਨ ਨੇ ਕੀਤਾ ਹੈ ।
ਕੀ ਹੋਇਆ ਸੀ ਸਿੱਖਿਆ ਮੰਤਰੀ ਨੂੰ
ਪ੍ਰਾਪਤ ਜਾਣਕਾਰੀ ਅਨੁਸਾਰ 2 ਅਗਸਤ ਨੂੰ ਸਿੱਖਿਆ ਮੰਤਰੀ ਰਾਮਦਾਸ ਸੋਰੇਨ (Ramdas Soren) ਘੋੜਾਬੰਦਾ ਸਥਿਤ ਆਪਣੇ ਜੱਦੀ ਘਰ ਵਿੱਚ ਬੇਹੋਸ਼ ਹੋ ਕੇ ਬਾਥਰੂਮ ਵਿੱਚ ਡਿੱਗ ਕੇ ਗੰਭੀਰ ਜ਼ਖਮੀ (Seriously injured after falling in bathroom) ਹੋਏ ਸਨ, ਜਿਸ ਤੇ ਉਨ੍ਹਾਂ ਨੂੰ ਤੁਰੰਤ ਜਮਸ਼ੇਦਪੁਰ ਤੋਂ ਏਅਰ ਐਂਬੂਲੈਂਸ ਰਾਹੀਂ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਰਾਮਦਾਸ ਸੋਰੇਨ ਦੀ 15 ਅਗਸਤ ਨੂੰ ਇਲਾਜ ਦੌਰਾਨ ਮੌਤ (Death during treatment) ਹੋ ਗਈ । ਸ਼ੁੱਕਰਵਾਰ ਦੁਪਹਿਰ ਨੂੰ ਹਾਰਟ ਦੀ ਸਮੱਸਿਆ ਕਾਰਨ ਉਨ੍ਹਾਂ ਦੀ ਹਾਲਤ ਵਿਗੜ ਗਈ। ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ ।
Read More : ਹੇਮੰਤ ਸੋਰੇਨ ਨੇ ਝਾਰਖੰਡ ਦੇ 14ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ