ਜਨਵਰੀ ਮਹੀਨੇ ਰਹੇਗੀ ਛੁੱਟੀਆਂ ਦੀ ਭਰਮਾਰ; ਜਾਣੋ ਕੁੱਲ ਕਿੰਨੇ ਦਿਨ ਬੈਂਕ ਰਹਿਣਗੇ ਬੰਦ

0
199

ਜਨਵਰੀ ਮਹੀਨੇ ਰਹੇਗੀ ਛੁੱਟੀਆਂ ਦੀ ਭਰਮਾਰ; ਜਾਣੋ ਕੁੱਲ ਕਿੰਨੇ ਦਿਨ ਬੈਂਕ ਰਹਿਣਗੇ ਬੰਦ

ਨਵੀ ਦਿੱਲੀ : ਨਵਾਂ ਸਾਲ 2025 ਦਸਤਕ ਦੇਣ ਵਾਲਾ ਹੈ ਅਤੇ ਹਰ ਕਿਸੇ ਲਈ ਬੈਂਕਿੰਗ ਨਾਲ ਸਬੰਧਤ ਕੰਮ ਸਮੇਂ ਸਿਰ ਪੂਰਾ ਕਰਨਾ ਵੀ ਜ਼ਰੂਰੀ ਹੋ ਜਾਵੇਗਾ। ਦੱਸ ਦਈਏ ਕਿ ਜਨਵਰੀ ਮਹੀਨੇ ‘ਚ ਕੁੱਲ 15 ਦਿਨ ਬੈਂਕ ਬੰਦ ਰਹਿਣਗੇ। ਜੇਕਰ ਤੁਸੀਂ ਵੀ ਅਗਲੇ ਸਾਲ ਯਾਨੀ ਕਿ ਜਨਵਰੀ ਮਹੀਨੇ ਵਿੱਚ ਬੈਂਕਿੰਗ ਨਾਲ ਸਬੰਧਤ ਮਹੱਤਵਪੂਰਨ ਕੰਮ ਕਰਵਾਉਣੇ ਹਨ, ਤਾਂ ਤੁਹਾਨੂੰ ਜਨਵਰੀ ਦੇ ਮਹੀਨੇ ਵਿੱਚ ਆਉਣ ਵਾਲੀਆਂ ਬੈਂਕ ਛੁੱਟੀਆਂ ਬਾਰੇ ਜਰੂਰ ਪਤਾ ਹੋਣਾ ਚਾਹੀਦਾ ਹੈ। ਜਨਵਰੀ ਮਹੀਨੇ ਵਿੱਚ ਕਈ ਮਹੱਤਵਪੂਰਨ ਦਿਨ-ਤਿਓਹਾਰ ਜਿਵੇਂ ਕਿ ਨਵਾਂ ਸਾਲ, ਗੁਰੂ ਗੋਬਿੰਦ ਸਿੰਘ ਗੁਰਪੁਰਬ, ਮਕਰ ਸੰਕ੍ਰਾਂਤੀ, ਵਿਵੇਕਾਨੰਦ ਜੈਅੰਤੀ, ਗਣਤੰਤਰ ਦਿਵਸ ਆਦਿ ਆ ਰਹੇ ਹਨ। ਆਓ ਜਾਣਦੇ ਹਾਂ ਜਨਵਰੀ ਦੀਆਂ ਛੁੱਟੀਆਂ ਦੀ ਪੂਰੀ ਸੂਚੀ-

1 ਜਨਵਰੀ 2025, ਬੁੱਧਵਾਰ – ਨਵੇਂ ਸਾਲ ਦਾ ਦਿਨ (ਦੇਸ਼ ਭਰ ਵਿੱਚ)
2 ਜਨਵਰੀ 2025, ਵੀਰਵਾਰ – ਨਵੇਂ ਸਾਲ ਦੀ ਛੁੱਟੀ (ਮਿਜ਼ੋਰਮ)
5 ਜਨਵਰੀ 2025: ਐਤਵਾਰ ਨੂੰ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
6 ਜਨਵਰੀ 2025, ਸੋਮਵਾਰ – ਗੁਰੂ ਗੋਬਿੰਦ ਸਿੰਘ ਜਯੰਤੀ (ਹਰਿਆਣਾ ਅਤੇ ਪੰਜਾਬ)
11 ਜਨਵਰੀ 2025: ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।
12 ਜਨਵਰੀ 2025: ਐਤਵਾਰ ਅਤੇ ਸਵਾਮੀ ਵਿਵੇਕਾਨੰਦ ਜਯੰਤੀ ਦੇ ਮੌਕੇ ‘ਤੇ ਛੁੱਟੀ ਹੋਵੇਗੀ।
14 ਜਨਵਰੀ 2025: ਮਕਰ ਸੰਕ੍ਰਾਂਤੀ ਅਤੇ ਪੋਂਗਲ ਦੇ ਕਾਰਨ ਬੈਂਕ ਬੰਦ ਰਹਿਣਗੇ
15 ਜਨਵਰੀ 2025, ਬੁੱਧਵਾਰ – ਮਾਘ ਬਿਹੂ (ਅਸਾਮ),ਤਿਰੂਵੱਲੂਵਰ ਦਿਵਸ (ਤਾਮਿਲਨਾਡੂ) ਚ ਬੈਂਕਾਂ ਵਿੱਚ ਛੁੱਟੀ ਰਹੇਗੀ।
16 ਜਨਵਰੀ 2025, ਵੀਰਵਾਰ – ਕਨੂਮਾ ਪਾਂਡੂਗੂ (ਅਰੁਣਾਚਲ ਪ੍ਰਦੇਸ਼)
19 ਜਨਵਰੀ 2025: ਐਤਵਾਰ ਨੂੰ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
22 ਜਨਵਰੀ 2025: ਇਮੋਇਨ ਕਾਰਨ ਬੈਂਕਾਂ ਲਈ ਛੁੱਟੀ ਹੋਵੇਗੀ।
23 ਜਨਵਰੀ 2025, ਵੀਰਵਾਰ – ਨੇਤਾਜੀ ਸੁਭਾਸ਼ ਚੰਦਰ ਬੋਸ ਜੈਅੰਤੀ (ਕਈ ਰਾਜਾਂ ਵਿੱਚ)
25 ਜਨਵਰੀ 2025: ਮਹੀਨੇ ਦੇ ਚੌਥੇ ਸ਼ਨੀਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
26 ਜਨਵਰੀ 2025, ਐਤਵਾਰ – ਗਣਤੰਤਰ ਦਿਵਸ (ਰਾਸ਼ਟਰੀ ਛੁੱਟੀ)
30 ਜਨਵਰੀ 2025, ਵੀਰਵਾਰ – ਸੋਨਮ ਲੋਸਰ (ਸਿੱਕਮ) ਬੈਂਕ ਬੰਦ ਰਹਿਣਗੇ।

2 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਪੰਜਾਬ ‘ਚ ਬੰਦ ਰਹਿਣਗੇ ਵਿੱਦਿਅਕ ਅਦਾਰੇ

LEAVE A REPLY

Please enter your comment!
Please enter your name here