ਜੈਸ ਜੌਹਰੀ ਨੇ ਪਟਿਆਲਾ ਹਾਰ ਨੂੰ ਨਾਟ ਫਾਰ ਸੇਲ ਐਲਾਨਿਆਂ

0
9
Diljit Dosanjh

ਜੈਪੁਰ, 5 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ ਦੇ ਸ਼ਹਿਰ ਜੈਪੁਰ ਦੇ ਗੋਲਛਾ ਜਵੈਲਰਜ਼ ਵਲੋ਼ ਪੰਜਾਬੀ ਗਾਇਕ ਦਿਲਜੀਤ ਦੋਸਾਂਝ (Punjabi singer Diljit Dosanjh) ਵਲੋਂ ਪਾਏ ਗਏ ਪਟਿਆਲਾ ਹਾਰ ਨੂੰ ਅੱਜ ਆਪਣੇ ਵਲੋ਼ ਨਾਟ ਫਾਰ ਸੇਲ (Not for sale) ਐਲਾਨ ਦਿੱਤਾ ਹੈ । ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਇਹ ਹਾਰ ਨਿਊਯਾਰਕ ਸ਼ਹਿਰ ਵਿਚ ਕਰਵਾਏ ਗਏ ਮੇਟ ਗਾਲਾ 2025 ਸ਼ੋਅ ਦੌਰਾਨ ਪਾਇਆ ਸੀ ।

ਕਿਸ ਜਿਊਲਰ ਨੇ ਕੀਤਾ ਸੀ ਇਸ ਹਾਰ ਨੂੰ ਸ਼ੋਅ ਲਈ ਤਿਆਰ

ਨਿਊਯਾਰਕ (New York) ਸ਼ਹਿਰ ਵਿਖੇ ਆਯੋਜਿਤ ਮੇਟ ਗਾਲਾ 2025 ਸ਼ੋਅ (Met Gala 2025 Show) ਦੌਰਾਨ ਜੋ ਹਾਰ ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਵਲੋ਼ ਪਾਇਆ ਗਿਆ ਸੀ ਨੂੰ ਜੈਪੁਰ ਦੇ ਗੋਲਛਾ ਜਵੈਲਰਜ਼ ਵਲੋ਼ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਸੀ । ਉਕਤ ਹਾਰ ਜਿਸਨੂੰ ਪਟਿਆਲਾ ਹਾਰ (Patiala necklace) ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਇਹ ਸੈੱਟ ਪਟਿਆਲਾ ਦੇ ਰਾਜਾ ਭੂਪੇਂਦਰ ਸਿੰਘ ਦੇ ਗਹਿਣਿਆਂ ਦੇ ਡਿਜ਼ਾਈਨ ਤੋਂ ਪ੍ਰੇਰਿਤ ਹੈ ।

Read More : ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰਜੀ 3’ ਦਾ ਪੋਸਟਰ ਰਿਲੀਜ਼; 27 ਜੂਨ ਨੂੰ ਸਿਨੇਮਾਘਰਾਂ ‘ਚ ਦੇਵੇਗੀ ਦਸਤਕ

LEAVE A REPLY

Please enter your comment!
Please enter your name here