ਜੈਪੁਰ-ਅਜਮੇਰ ਹਾਈਵੇਅ ‘ਤੇ 4 ਦਿਨਾਂ ਬਾਅਦ ਫਿਰ ਵੱਡਾ ਹਾ/ਦਸਾ, ਬੱਸ ਨੂੰ ਟਰੱਕ ਨੇ ਮਾਰੀ ਟੱਕਰ ਤੇ ਫਿਰ..
ਰਾਜਸਥਾਨ, 24 ਦਸੰਬਰ: ਜੈਪੁਰ ਦੇ ਅਜਮੇਰ ਹਾਈਵੇ ‘ਤੇ ਇਕ ਤੋਂ ਬਾਅਦ ਇਕ ਹਾਦਸੇ ਵਾਪਰ ਰਹੇ ਹਨ। ਬੀਤੇ ਸ਼ੁੱਕਰਵਾਰ ਨੂੰ ਇੱਕ ਗੈਸ ਟੈਂਕਰ ਨਾਲ ਵੱਡਾ ਹਾਦਸਾ ਵਾਪਰਿਆ ਸੀ ਅਤੇ ਹੁਣ ਬੀਤੀ ਰਾਤ ਇਕ ਬੱਸ ਹਾਦਸਾ ਵਾਪਰ ਗਿਆ। ਦੱਸ ਦੇਈਏ ਕਿ ਅਜਮੇਰ ਹਾਈਵੇਅ ‘ਤੇ ਚਾਂਦਪੋਲ ਤੋਂ ਬਾਗਰੂ ਜਾ ਰਹੀ ਲੋ ਫਲੋਰ ਬੱਸ ਨੂੰ ਤੇਜ਼ ਰਫਤਾਰ ਨਾਲ ਜਾ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਬੱਸ ਵਿੱਚ ਬੈਠੀਆਂ 10 ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ।
ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਕਰਵਾਇਆ ਗਿਆ ਭਰਤੀ
ਜਾਣਕਾਰੀ ਅਨੁਸਾਰ ਹਾਦਸਾ ਅਜਮੇਰ ਰੋਡ ‘ਤੇ ਹਾਈਵੇਅ ਕਿੰਗ ਹੋਟਲ ਬਾਗਰੂ ਨੇੜੇ ਵਾਪਰਿਆ। ਬਾਗਰੂ ਥਾਣੇ ਦੇ ਅਧਿਕਾਰੀ ਦੇ ਅਨੁਸਾਰ ਸੋਮਵਾਰ ਰਾਤ ਅਜਮੇਰ ਰੋਡ ‘ਤੇ ਹੋਟਲ ਹਾਈਵੇਅ ਕਿੰਗ ਬਾਗਰੂ ਨੇੜੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।
ਕੜਾਕੇ ਦੀ ਠੰਢ ‘ਚ ਵੀ ਸ਼ੰਭੂ-ਖਨੌਰੀ ਬਾਰਡਰ ’ਤੇ ਡਟੇ ਕਿਸਾਨ; ਅੱਜ ਪੂਰੇ ਦੇਸ਼ ‘ਚ ਕੱਢਿਆ ਜਾਵੇਗਾ ਕੈਂਡਲ ਮਾਰਚ