ਨਵੀਂ ਦਿੱਲੀ, 12 ਅਗਸਤ 2025 : ਭਾਰਤ ਸਰਕਾਰ ਨੇ ਰਜਿਸਟ੍ਰੀ ਕਰਵਾਉਣ ਵੇਲੇ ਨਵੇਂ ਨਿਯਮਾਂ ਨੂੰ ਲਾਗੂ ਕਰਦਿਆਂ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਜਿਸ ਕਿਸੇ ਵੀ ਵਿਅਕਤੀ ਵਲੋਂ ਰਜਿਸਟ੍ਰੀ ਕਰਵਾਈ ਜਾਵੇਗੀ ਦਾ ਆਧਾਰ ਕਾਰਡ ਅਤੇ ਪੈਨ ਕਾਰਡ ਲਿੰਕ (Aadhar card and PAN card link) ਲਾਜ਼ਮੀ ਕੀਤਾ ਜਾਵੇਗਾ ।
ਭ੍ਰਿਸ਼ਟਚਾਰ ਨੂੰ ਨੱਥ ਪੈਣ ਵਿਚ ਵੀ ਮਿਲੇੇਗੀ ਮਦਦ
ਆਧਾਰ ਕਾਰਡ ਤੇ ਪੈਨ ਕਾਰਡ ਲਿੰਕ ਕਰਵਾਉਣ ਵਾਲੇ ਨਿਯਮ ਨਾਲ ਨਾ ਸਿਰਫ਼ ਨਿਯਮਾਂ ਦੀ ਪਾਲਣਾ ਹੋਵੇਗੀ ਬਲਕਿ ਅਜਿਹਾ ਕਰਨ ਨਾਲ ਕਾਫੀ ਹੱਦ ਤੱਕ ਭ੍ਰਿਸ਼ਟਚਾਰ ਨੂੰ ਵੀ ਨੱਥ ਪੈ ਸਕੇਗੀ । ਅਜਿਹਾ ਹੋਣ ਨਾਲ ਜਾਇਦਾਦ ਦੇ ਕੀਤੇ ਜਾਣ ਵਾਲੇ ਲੈਣ ਦੇਣ ਵਿਚ ਹੇਰਾਫੇਰੀਆਂ ਨੂੰ ਵੀ ਨੱਥ ਪਵੇਗੀ ਅਤੇ ਨਾਲ ਹੀ ਇਕ ਵਧੀਆ ਡਿਜ਼ੀਟਲ ਸਿਸਟਮ ਵੀ ਸਥਾਪਤ ਹੋ ਸਕੇਗਾ। ਇਸ ਕਦਮ ਨੂੰ ਭਾਰਤ ਦੇ ਡਿਜ਼ੀਟਲ ਇੰਡੀਆ ਮਿਸ਼ਨ ਵੱਲ ਵਧਦਾ ਹੋਇਆ ਕਦਮ ਵੀ ਮੰਨਿਆਂ ਜਾ ਸਕਦਾ ਹੈ ।
ਡਿਜ਼ੀਟਲ ਸਿਸਟਮ ਨਾਲ ਕਾਗਜ਼ਾਂ ਅਤੇ ਪਛਾਣ ਪੱਤਰਾਂ ਦੀ ਵੀ ਹੋ ਸਕੇਗੀ ਜਾਂਚ
ਰਜਿਸਟਰੀ ਕਰਵਾਉਣ ਸਮੇਂ ਜਦੋਂ ਰਜਿਸਟ੍ਰੀਕਰਤਾ (Registrar) ਵਲੋਂ ਆਪਣੇ ਸਮੁੱਚੇ ਕਾਗਜ਼ਾਤ ਲਗਾਏ ਜਾਣਗੇ ਤਾਂ ਇਹ ਵੀ ਵੈਰੀਫਾਈ ਹੋ ਸਕੇਗਾ ਕਿ ਕੋਈ ਵੀ ਕਾਗਜ਼ ਨਕਲੀ ਤਾਂ ਨਹੀਂ, ਜਿਸ ਨਾਲ ਗਲਤ ਕੰਮ ਤੇ ਕਾਬੂ ਪਾਇਆ ਜਾ ਸਕੇਗਾ । ਆਧਾਰ ਕਾਰਡ ਤੇ ਪੈਨ ਕਾਰਡ ਨਾਲ ਅਟੈਚ ਹੋਣ ਕਾਰਨ ਸਬੰਧਤ ਵਿਅਕਤੀ ਦਾ ਵੀ ਇਸ ਡਾਟਾਬੇਸ ਰਿਕਾਰਡ ਹੋ ਜਾਵੇਗਾ । ਇਥੇ ਹੀ ਬਸ ਨਹੀਂ ਬੇਨਾਮੀ ਜਾਇਦਾਦ ਦੀ ਪਛਾਣ ਕਰਨ ਦੇ ਨਾਲ-ਨਾਲ ਉਸਨੂੰ ਟੈ੍ਰਕ ਕਰਨਾ ਵੀ ਇਕ ਤਰ੍ਹਾਂ ਨਾਲ ਬੜਾ ਹੀ ਸੌਖਾ ਹੋ ਜਾਵੇਗਾ ।
Read More : ਪੰਜਾਬ ਸਰਕਾਰ ਨੇ ਕਰ ਦਿੱਤੀ ਹੈ ਪਾਰਦਰਸ਼ੀ ਈਜੀ ਰਜਿਸਟ੍ਰੀ ਸਹੂਲਤ ਸ਼ੁਰੂ