IPL 2025: ਸ਼੍ਰੇਅਸ ਅਈਅਰ ਬਣੇ ਪੰਜਾਬ ਕਿੰਗਜ਼ ਦੇ ਨਵੇਂ ਕਪਤਾਨ, ਜਾਣੋ ਕੋਚ ਰਿਕੀ ਪੋਂਟਿੰਗ ਨੇ ਕੀ ਕਿਹਾ?
ਨਵੀ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਫਰੈਂਚਾਈਜ਼ੀ ਪੰਜਾਬ ਕਿੰਗਜ਼ ਨੇ ਲੀਗ ਦੇ ਆਗਾਮੀ ਸੀਜ਼ਨ ਲਈ ਤਜਰਬੇਕਾਰ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਕਪਤਾਨ ਬਣਾਉਣ ਦਾ ਐਲਾਨ ਕੀਤਾ ਹੈ। 30 ਸਾਲਾ ਖਿਡਾਰੀ ਨੇ ਪੰਜਾਬ ਕਿੰਗਜ਼ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਸ਼੍ਰੇਅਸ ਨੇ ਕਿਹਾ ਕਿ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਕਿ ਟੀਮ ਨੇ ਮੇਰੇ ‘ਤੇ ਭਰੋਸਾ ਜਤਾਇਆ ਹੈ। ਮੈਂ ਕੋਚ ਪੋਂਟਿੰਗ ਨਾਲ ਦੁਬਾਰਾ ਕੰਮ ਕਰਨ ਨੂੰ ਲੈ ਕੇ ਉਤਸੁਕ ਹਾਂ।
ਟੀਮ ਮਜ਼ਬੂਤ ਨਜ਼ਰ ਆ ਰਹੀ ਹੈ
ਉਨ੍ਹਾਂ ਕਿਹਾ ਕਿ ” ਟੀਮ ਮਜ਼ਬੂਤ ਨਜ਼ਰ ਆ ਰਹੀ ਹੈ, ਜਿਸ ਵਿੱਚ ਸਮਰੱਥ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਵਧੀਆ ਮਿਸ਼ਰਣ ਹੈ। ਮੈਂ ਉਮੀਦ ਕਰਦਾ ਹਾਂ ਕਿ ਅਸੀਂ ਆਪਣਾ ਪਹਿਲਾ ਖਿਤਾਬ ਜਿੱਤ ਕੇ ਪ੍ਰਬੰਧਕਾਂ ਵੱਲੋਂ ਦਿਖਾਏ ਵਿਸ਼ਵਾਸ ਨੂੰ ਚੁਕਾ ਸਕਾਂਗੇ।”
ਕੋਲਕਾਤਾ ਨਾਈਟ ਰਾਈਡਰਜ਼ ਨੂੰ ਜਿਤਾਇਆ ਸੀ ਖਿਤਾਬ
30 ਸਾਲਾ ਅਈਅਰ ਨੇ ਪਿਛਲੇ ਸੀਜ਼ਨ ‘ਚ ਕੋਲਕਾਤਾ ਨਾਈਟ ਰਾਈਡਰਜ਼ ਦੀ ਕਪਤਾਨੀ ‘ਚ ਖਿਤਾਬ ਜਿਤਾਇਆ ਸੀ। ਉਹ ਦਿੱਲੀ ਕੈਪੀਟਲਜ਼ ਦੀ ਕਪਤਾਨੀ ਵੀ ਕਰ ਚੁੱਕੇ ਹਨ। ਸ਼੍ਰੇਅਸ ਜਲਦੀ ਹੀ ਮੁੱਖ ਕੋਚ ਰਿਕੀ ਪੋਂਟਿੰਗ ਨਾਲ ਮਿਲ ਕੇ ਟੀਮ ਦੀ ਕਮਾਨ ਸੰਭਾਲਣਗੇ। IPL ਦਾ ਨਵਾਂ ਸੀਜ਼ਨ 21 ਮਾਰਚ ਤੋਂ ਸ਼ੁਰੂ ਹੋਵੇਗਾ। ਇਸ ਸੀਜ਼ਨ ਦਾ ਸ਼ੁਰੂਆਤੀ ਮੈਚ ਕੋਲਕਾਤਾ ‘ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਟੂਰਨਾਮੈਂਟ ਦਾ ਫਾਈਨਲ ਵੀ 25 ਮਈ ਨੂੰ ਹੋਵੇਗਾ।
ਮੁੱਖ ਕੋਚ ਰਿੱਕੀ ਦਾ ਬਿਆਨ
ਮੁੱਖ ਕੋਚ ਰਿੱਕੀ ਨੇ ਕਿਹਾ ਕਿ ਸ਼੍ਰੇਅਸ ਦਾ ਖੇਡ ਲਈ ਬਹੁਤ ਵਧੀਆ ਦਿਮਾਗ ਹੈ। ਕਪਤਾਨ ਦੇ ਤੌਰ ‘ਤੇ ਉਨ੍ਹਾਂ ਦੀ ਸਾਬਤ ਕਾਬਲੀਅਤ ਟੀਮ ਨੂੰ ਬਿਹਤਰ ਪ੍ਰਦਰਸ਼ਨ ਕਰਨ ਦੇ ਯੋਗ ਬਣਾਵੇਗੀ। ਮੈਂ ਆਈਪੀਐਲ ਵਿੱਚ ਪਹਿਲਾਂ ਵੀ ਅਈਅਰ ਨਾਲ ਸਮਾਂ ਬਿਤਾਇਆ ਹੈ ਅਤੇ ਮੈਂ ਉਸ ਨਾਲ ਦੁਬਾਰਾ ਕੰਮ ਕਰਨ ਲਈ ਉਤਸੁਕ ਹਾਂ।
Delhi CM ਆਤਿਸ਼ੀ ਅੱਜ ਦਾਖ਼ਲ ਕਰਨਗੇ ਨਾਮਜ਼ਦਗੀ, ਪਹਿਲਾਂ ਇਸ ਮੰਦਿਰ ‘ਚ ਕਰਨਗੇ ਪੂਜਾ-ਅਰਚਨਾ