ਪਿਸ਼ਾਬ ਚੱਟਣ ਲਈ ਮਜ਼ਬੂਰ ਕਰਨ ਦੇ ਮਾਮਲੇ ਦੀ ਜਾਂਚ ਸ਼ੁਰੂ : ਉਪ ਮੁੱਖ ਮੰਤਰੀ

0
4
Deputy Chief Minister

ਲਖਨਊ, 23 ਅਕਤੂੂਬਰ 2025 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ (Lucknow) ਵਿਖੇ 20 ਅਕਤੂਬਰ ਨੂੰ ਇਕ 60 ਸਾਲਾ ਵਿਅਕਤੀ ਰਾਮਪਾਲ ਰਾਵਤ (Rampal Rawat) ਨੂੰ ਜੋ ਕਥਿਤ ਤੌਰ ਤੇ ਕਾਕੋਰੀ ਥਾਣਾ ਖੇਤਰ ਦੇ ਪੁਰਾਣੀ ਬਾਜ਼ਾਰ ਇਲਾਕੇ ਵਿਚ ਸ਼ੀਤਲਾ ਮੰਦਰ ਨੇੜੇ ਜ਼ਮੀਨ ਚੱਟਣ ਲਈ ਮਜ਼ਬੂਰ (Forced to lick the ground) ਕੀਤਾ ਗਿਆ ਸੀ ਦੇ ਮਾਮਲੇ ਵਿਚ ਉਪ-ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਦੱਸਿਆ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

ਦੋਸ਼ੀਆਂ ਨੂੰ ਨਹੀਂ ਜਾਵੇਗਾ ਬਖਸਿ਼ਆ : ਪਾਠਕ

ਉਪ-ਮੁੱਖ ਮੰਤਰੀ ਬ੍ਰਜੇਸ਼ ਪਾਠਕ (Deputy Chief Minister Brajesh Pathak) ਨੇ ਸਪੱਸ਼ਟ ਆਖਿਆ ਕਿ ਜਿਨ੍ਹਾਂ ਵਿਅਕਤੀਆਂ ਵਲੋਂ ਉਪਰੋਕਤ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਨੂੰ ਕਿਸੇ ਵੀ ਕੀਮਤ ਤੇ ਬਖਸਿ਼ਆ ਨਹੀਂ ਜਾਵੇਗਾ । ਉਨ੍ਹਾਂ ਕਿਹਾ ਕਿ ਸਰਕਾਰ ਅਜਿਹੀਆਂ ਘਟਨਾਵਾਂ ਪ੍ਰਤੀ ਬੇਹਦ ਸੰਵੇਦਨਸ਼ੀਲ ਹੈ ਅਤੇ ਦਲਿਤਾਂ, ਗਰੀਬਾਂ ਅਤੇ ਬੇਸਹਾਰਿਆਂ ਨਾਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਹੈ ।

ਘਟਨਾ ਦੇ ਜਿੰਮੇਵਾਰਾਂ ਨੂੰ ਗ੍ਰਿਫ਼ਤਾਰ ਅਤੇ ਪੀੜ੍ਹਤ ਨੂੰ ਮੁਆਵਜ਼ਾ ਦਿੱਤਾ ਜਾਵੇ : ਆਜਾਦ

ਦਲਿਤ ਆਗੂ ਇਕ ਬਜ਼ੁਰਗ ਵਿਅਕਤੀ ਨਾਲ ਅਜਿਹੀਆ ਘਟੀਆ ਮਾਨਸਿਕਤਾ ਭਰੀ ਹਰਕਤ ਕਰਨ ਤੇ ਸਬੰਧਤ ਵਿਅਕਤੀਆਂ ਵਿਰੁੱਧ ਐਸ. ਸੀ., ਐਸ. ਟੀ. (ਅਤਿਆਚਾਰ ਰੋਕਥਾਮ) ਐਕਟ (S. C., S. T. (Prevention of Atrocities) Act) ਤਹਿਤ ਜਿਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ, ਉਥੇ ਪੀੜ੍ਹਤ ਨੂੰ ਸਰਕਾਰੀ ਸੁਰੱਖਿਆ ਅਤੇ ਮੁਆਵਜ਼ਾ ਦਿੱਤੇ ਜਾਣ ਦੀ ਵੀ ਗੱਲ ਆਖੀ ਗਈ ।

Read More : ਫਾਰੈਂਸਿੰਗ ਜਾਂਚ ਤੋਂ ਲੱਗਿਆ ਪਤੀ ਨੇ ਮਾਰੀ ਬੇਹੋਸ਼ੀ ਦੇ ਟੀਕੇ ਲਗਾ ਲਗਾ ਕੇ ਪਤਨੀ

 

LEAVE A REPLY

Please enter your comment!
Please enter your name here