ਨਵੀ ਦਿੱਲੀ: ਭਾਰਤੀ ਜਲ ਸੈਨਾ ਨੂੰ ਜਲਦੀ ਹੀ 26 ਰਾਫੇਲ ਸਮੁੰਦਰੀ ਲੜਾਕੂ ਜਹਾਜ਼ ਮਿਲਣਗੇ। ਸਰਕਾਰੀ ਸੂਤਰਾਂ ਅਨੁਸਾਰ, ਭਾਰਤ ਨੇ ਫਰਾਂਸ ਤੋਂ 26 ਰਾਫੇਲ ਸਮੁੰਦਰੀ ਲੜਾਕੂ ਜਹਾਜ਼ ਖਰੀਦਣ ਦੇ ਮੈਗਾ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। 63 ਹਜ਼ਾਰ ਕਰੋੜ ਰੁਪਏ ਦੇ ਇਸ ਸੌਦੇ ‘ਤੇ ਜਲਦੀ ਹੀ ਦਸਤਖਤ ਕੀਤੇ ਜਾਣਗੇ।
ਰੇਲ ਯਾਤਰੀਆਂ ਲਈ ਵੱਡੀ ਖਬਰ; ਚੰਡੀਗੜ੍ਹ ਤੋਂ ਵਾਰਾਣਸੀ ਲਈ Summer Special ਟ੍ਰੇਨ ਸ਼ੁਰੂ; ਪੜੋ ਸਮਾਂ ਸਾਰਣੀ
ਇਸ ਤੋਂ ਬਾਅਦ ਫਰਾਂਸ ਭਾਰਤੀ ਜਲ ਸੈਨਾ ਨੂੰ 22 ਸਿੰਗਲ-ਸੀਟਰ ਅਤੇ 4 ਟਵਿਨ-ਸੀਟਰ ਜੈੱਟ ਸੌਂਪੇਗਾ। ਇਨ੍ਹਾਂ ਨੂੰ ਹਿੰਦ ਮਹਾਸਾਗਰ ਵਿੱਚ ਚੀਨ ਦਾ ਮੁਕਾਬਲਾ ਕਰਨ ਲਈ ਆਈਐਨਐਸ ਵਿਕਰਾਂਤ ‘ਤੇ ਤਾਇਨਾਤ ਕੀਤਾ ਜਾਵੇਗਾ। 26 ਰਾਫੇਲ ਸਮੁੰਦਰੀ ਜਹਾਜ਼ਾਂ ਦੀ ਖਰੀਦ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਕਾਰ ਕਈ ਮਹੀਨਿਆਂ ਤੋਂ ਗੱਲਬਾਤ ਚੱਲ ਰਹੀ ਸੀ।
ਭਾਰਤ ਜਲ ਸੈਨਾ ਲਈ ਰਾਫੇਲ ਮਰੀਨ ਦਾ ਸੌਦਾ ਉਸੇ ਆਧਾਰ ਕੀਮਤ ‘ਤੇ ਕਰਨਾ ਚਾਹੁੰਦਾ ਸੀ ਜੋ 2016 ਵਿੱਚ ਹਵਾਈ ਸੈਨਾ ਲਈ 36 ਜਹਾਜ਼ ਖਰੀਦਦੇ ਸਮੇਂ ਰੱਖੀ ਗਈ ਸੀ। ਇਸ ਸੌਦੇ ਬਾਰੇ ਜਾਣਕਾਰੀ ਪਹਿਲੀ ਵਾਰ ਪ੍ਰਧਾਨ ਮੰਤਰੀ ਮੋਦੀ ਦੇ 2023 ਦੇ ਫਰਾਂਸ ਦੌਰੇ ਦੌਰਾਨ ਸਾਹਮਣੇ ਆਈ ਸੀ। ਇਸ ਤੋਂ ਬਾਅਦ, ਰੱਖਿਆ ਮੰਤਰਾਲੇ ਨੇ ਇੱਕ ਬੇਨਤੀ ਪੱਤਰ ਜਾਰੀ ਕੀਤਾ, ਜਿਸਨੂੰ ਫਰਾਂਸ ਨੇ ਦਸੰਬਰ 2023 ਵਿੱਚ ਸਵੀਕਾਰ ਕਰ ਲਿਆ। ਇਸ ਤੋਂ ਪਹਿਲਾਂ ਸਤੰਬਰ 2016 ਵਿੱਚ ਭਾਰਤ ਨੇ 59 ਹਜ਼ਾਰ ਕਰੋੜ ਰੁਪਏ ਦੇ ਸੌਦੇ ਵਿੱਚ ਹਵਾਈ ਸੈਨਾ ਲਈ ਫਰਾਂਸ ਤੋਂ 36 ਰਾਫੇਲ ਲੜਾਕੂ ਜਹਾਜ਼ ਖਰੀਦੇ ਸਨ।