India VS Australia : ਭਾਰਤੀ ਟੀਮ 150 ਦੌੜਾਂ ‘ਤੇ ਹੋਈ ਆਲ ਆਊਟ; ਨਿਤੀਸ਼ ਰੈੱਡੀ ਨੇ ਬਣਾਈਆਂ ਸਭ ਤੋਂ ਵੱਧ ਦੌੜਾਂ
ਨਵੀ ਦਿੱਲੀ, 22 ਨਵੰਬਰ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਸ਼ੁੱਕਰਵਾਰ ਯਾਨੀ 22 ਨਵੰਬਰ ਤੋਂ ਪਰਥ ‘ਚ ਹੋ ਚੁੱਕੀ ਹੈ। ਇਹ ਸੀਰੀਜ਼ ਦੋਵਾਂ ਟੀਮਾਂ ਲਈ ਮਹੱਤਵਪੂਰਨ ਹੈ ਅਤੇ ਇਸਤੋਂ ਸਪੱਸ਼ਟ ਹੋ ਜਾਵੇਗਾ ਕਿ ਕਿਹੜੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚੇਗੀ। ਪਰਥ ਟੈਸਟ ਦੀ ਪਹਿਲੀ ਪਾਰੀ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਕ੍ਰਿਕਟ ਟੀਮ ਸਿਰਫ 150 ਦੌੜਾਂ ਦੇ ਸਕੋਰ ‘ਤੇ ਆਲ ਆਊਟ ਹੋ ਗਈ।
ਵਿਰਾਟ ਕੋਹਲੀ 5 ਦੌੜਾਂ ਬਣਾ ਕੇ ਆਊਟ
ਟੀਮ ਲਈ ਡੈਬਿਊ ਕਰ ਰਹੇ ਨਿਤੀਸ਼ ਰੈੱਡੀ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਿਸ਼ਭ ਪੰਤ ਨੇ ਵੀ 37 ਦੌੜਾਂ ਦੀ ਚੰਗੀ ਪਾਰੀ ਖੇਡੀ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਦੇਵਦੱਤ ਖਾਤਾ ਨਹੀਂ ਖੋਲ੍ਹ ਸਕੇ। ਵਿਰਾਟ ਕੋਹਲੀ 5 ਦੌੜਾਂ ਬਣਾ ਕੇ, ਧਰੁਵ ਜੁਰੇਲ 11 ਦੌੜਾਂ ਬਣਾ ਕੇ ਅਤੇ ਵਾਸ਼ਿੰਗਟਨ ਸੁੰਦਰ 4 ਦੌੜਾਂ ਬਣਾ ਕੇ ਆਊਟ ਹੋਏ। ਆਸਟ੍ਰੇਲੀਆ ਦੇ ਜੋਸ਼ ਹੇਜ਼ਲਵੁੱਡ ਨੇ 4 ਵਿਕਟਾਂ ਲਈਆਂ। ਪੈਟ ਕਮਿੰਸ, ਮਿਸ਼ੇਲ ਮਾਰਸ਼ ਅਤੇ ਮਿਸ਼ੇਲ ਸਟਾਰਕ ਨੇ 2-2 ਵਿਕਟਾਂ ਲਈਆਂ।
ਦੋਵਾਂ ਟੀਮਾਂ ਦੀ ਪਲੇਇੰਗ-11
ਭਾਰਤ: ਜਸਪ੍ਰੀਤ ਬੁਮਰਾਹ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਦੇਵਦੱਤ ਪਡਿਕਲ, ਵਿਰਾਟ ਕੋਹਲੀ, ਰਿਸ਼ਭ ਪੰਤ, ਧਰੁਵ ਜੁਰੇਲ, ਵਾਸ਼ਿੰਗਟਨ ਸੁੰਦਰ, ਨਿਤੀਸ਼ ਰੈਡੀ, ਹਰਸ਼ਿਤ ਰਾਣਾ ਅਤੇ ਮੁਹੰਮਦ ਸਿਰਾਜ।
ਆਸਟ੍ਰੇਲੀਆ: ਪੈਟ ਕਮਿੰਸ (ਕਪਤਾਨ), ਨਾਥਨ ਮੈਕਸਵੀਨੀ, ਉਸਮਾਨ ਖਵਾਜਾ, ਮਾਰਨਸ ਲੈਬੁਸ਼ੇਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਅਲੈਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ ਅਤੇ ਨਾਥਨ ਲਿਓਨ।