ਭਾਰਤ-ਇੰਗਲੈਂਡ ਤੀਜਾ ਵਨਡੇ: ਇੰਗਲੈਂਡ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਨਵੀ ਦਿੱਲੀ, 12 ਫਰਵਰੀ: ਭਾਰਤ ਅਤੇ ਇੰਗਲੈਂਡ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲਿਸ਼ ਟੀਮ ‘ਚ ਇਕ ਬਦਲਾਅ ਕੀਤਾ ਗਿਆ ਹੈ। ਜੈਮੀ ਓਵਰਟਨ ਦੀ ਜਗ੍ਹਾ ਟਾਮ ਬੈਂਟਨ ਨੂੰ ਮੌਕਾ ਦਿੱਤਾ ਗਿਆ ਹੈ।
ਜਡੇਜਾ ਅਤੇ ਮੁਹੰਮਦ ਸ਼ਮੀ ਨੂੰ ਦਿਤਾ ਗਿਆ ਆਰਾਮ
ਇਸ ਦੇ ਨਾਲ ਹੀ ਭਾਰਤੀ ਟੀਮ ‘ਚ ਕਈ ਬਦਲਾਅ ਕੀਤੇ ਗਏ ਹਨ। ਰਵਿੰਦਰ ਜਡੇਜਾ ਅਤੇ ਮੁਹੰਮਦ ਸ਼ਮੀ ਨੂੰ ਆਰਾਮ ਦਿੱਤਾ ਗਿਆ ਹੈ। ਵਰੁਣ ਚੱਕਰਵਰਤੀ ਜ਼ਖਮੀ ਹੈ। ਕੁਲਦੀਪ ਯਾਦਵ ਖੇਡ ‘ਚ ਵਾਪਸੀ ਕਰ ਰਹੇ ਹਨ। ਅਰਸ਼ਦੀਪ ਸਿੰਘ ਅਤੇ ਵਾਸ਼ਿੰਗਟਨ ਸੁੰਦਰ ਨੂੰ ਮੌਕਾ ਦਿੱਤਾ ਗਿਆ ਹੈ।
ਰੋਹਿਤ ਸ਼ਰਮਾ ਦਾ ਬਿਆਨ ਆਇਆ ਸਾਹਮਣੇ
ਭਾਰਤੀ ਕਪਤਾਨ ਰੋਹਿਤ ਨੇ ਕਿਹਾ- “ਮੈਂ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁੰਦਾ ਸੀ ਅਤੇ ਬੋਰਡ ‘ਤੇ ਦੌੜਾਂ ਬਣਾਉਣਾ ਚਾਹੁੰਦਾ ਸੀ ਕਿਉਂਕਿ ਅਸੀਂ ਪਿਛਲੇ ਦੋ ਮੈਚਾਂ ਵਿੱਚ ਪਹਿਲਾਂ ਗੇਂਦਬਾਜ਼ੀ ਕੀਤੀ ਸੀ। ਸਾਡੇ ਲਈ ਆਖਰੀ ਮੈਚ ਜਿੱਤਣਾ ਮਹੱਤਵਪੂਰਨ ਸੀ। ਫੀਲਡਰਾਂ ਨੇ ਪਿਛਲੇ ਦੋ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਅਸੀਂ ਮੈਦਾਨ ਵਿੱਚ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਣਾ ਚਾਹੁੰਦੇ ਹਾਂ।”
ਪਲੇਇੰਗ ਇਲੈਵਨ
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਹਰਸ਼ਿਤ ਰਾਣਾ ਅਤੇ ਅਰਸ਼ਦੀਪ ਸਿੰਘ।
ਇੰਗਲੈਂਡ: ਜੋਸ ਬਟਲਰ (ਕਪਤਾਨ ਅਤੇ ਵਿਕਟਕੀਪਰ), ਬੇਨ ਡਕੇਟ, ਫਿਲ ਸਾਲਟ, ਜੋ ਰੂਟ, ਹੈਰੀ ਬਰੂਕ, ਟਾਮ ਬੈਂਟਨ, ਲਿਆਮ ਲਿਵਿੰਗਸਟਨ, ਗੁਸ ਐਟਕਿੰਸਨ, ਸਾਕਿਬ ਮਹਿਮੂਦ, ਆਦਿਲ ਰਾਸ਼ਿਦ ਅਤੇ ਮਾਰਕ ਵੁੱਡ।
ਯੂਟਿਊਬਰ ਰਣਵੀਰ ਅਲਾਹਬਾਦੀਆ ਵੱਲੋਂ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਦੇ ਮਾਮਲੇ ‘ਚ ਬੋਲੇ ਪੰਜਾਬੀ ਗਾਇਕ ਜਸਬੀਰ ਜੱਸੀ