ਕਾਰਾਂ ਦੇ ਸ਼ੌਕੀਨਾਂ ਲਈ ਵੱਡਾ ਝਟਕਾ! ਮਾਰੂਤੀ-ਟਾਟਾ ਤੋਂ ਬਾਅਦ ਹੁੰਡਈ ਅਤੇ ਹੌਂਡਾ ਨੇ ਵੀ ਵਧਾਈ ਕੀਮਤ

0
72

ਨਵੀ ਦਿੱਲੀ : ਮਾਰੂਤੀ ਸੁਜ਼ੂਕੀ- ਟਾਟਾ ਮੋਟਰਜ਼ ਅਤੇ ਕੀਆ ਇੰਡੀਆ ਤੋਂ ਬਾਅਦ ਹੁੰਡਈ ਇੰਡੀਆ ਅਤੇ ਹੋਂਡਾ ਕਾਰਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਣ ਜਾ ਰਿਹਾ ਹੈ। ਨਵੀਆਂ ਕੀਮਤਾਂ ਅਪ੍ਰੈਲ-2025 ਤੋਂ ਲਾਗੂ ਹੋਣਗੀਆਂ। ਇਸ ਤੋਂ ਪਹਿਲਾਂ ਸਾਰੀਆਂ ਕੰਪਨੀਆਂ ਨੇ ਤਿੰਨ ਮਹੀਨੇ ਪਹਿਲਾਂ ਦਸੰਬਰ ‘ਚ ਆਪਣੀਆਂ ਕਾਰਾਂ ਦੀਆਂ ਕੀਮਤਾਂ ‘ਚ ਵਾਧੇ ਦਾ ਐਲਾਨ ਕੀਤਾ ਸੀ।

ਹੁੰਡਈ ਮੋਟਰ ਨੇ ਕੀਤਾ ਕੀਮਤਾਂ ਵਿੱਚ ਵਾਧਾ 

ਕੰਪਨੀਆਂ ਇਨਪੁਟ ਲਾਗਤ ਅਤੇ ਲੌਜਿਸਟਿਕਸ ਵਧਣ ਕਾਰਨ ਅਜਿਹਾ ਫੈਸਲਾ ਲੈ ਰਹੀਆਂ ਹਨ। ਕੰਪਨੀਆਂ ਦੇ ਇਸ ਫੈਸਲੇ ਦਾ ਸਿੱਧਾ ਅਸਰ ਗਾਹਕਾਂ ਦੀ ਜੇਬ ‘ਤੇ ਪਵੇਗਾ, ਖਾਸ ਤੌਰ ‘ਤੇ ਉਨ੍ਹਾਂ ਗਾਹਕਾਂ ‘ਤੇ ਜੋ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹਨ। ਹੁੰਡਈ ਮੋਟਰ ਨੇ ਅਪ੍ਰੈਲ ਤੋਂ ਵਾਹਨਾਂ ਦੀਆਂ ਕੀਮਤਾਂ ਵਿੱਚ 3% ਤੱਕ ਵਾਧੇ ਦਾ ਐਲਾਨ ਕੀਤਾ। ਇਹ ਫੈਸਲਾ ਇਨਪੁਟ ਲਾਗਤਾਂ, ਵਸਤੂਆਂ ਦੀਆਂ ਵਧੀਆਂ ਕੀਮਤਾਂ ਅਤੇ ਸੰਚਾਲਨ ਲਾਗਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ।

ਹਿਮਾਚਲ ਦੇ ਸਾਬਕਾ ਟਰਾਂਸਪੋਰਟ ਮੰਤਰੀ ਵਜ਼ੀਰ ਕੇਵਲ ਸਿੰਘ ਪਠਾਨੀਆ ਦਾ ਦਿਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ

ਦੱਸ ਦਈਏ ਕਿ ਮਾਡਲਾਂ ਅਤੇ ਰੂਪਾਂ ਦੇ ਆਧਾਰ ‘ਤੇ ਕੀਮਤ ਵਿੱਚ ਵਾਧੇ ਦੀ ਹੱਦ ਵੱਖ-ਵੱਖ ਹੋਵੇਗੀ। ਇਸ ਤੋਂ ਪਹਿਲਾਂ ਜਨਵਰੀ ‘ਚ ਕੰਪਨੀ ਨੇ ਆਪਣੇ ਵਾਹਨਾਂ ਨੂੰ 25,000 ਰੁਪਏ ਮਹਿੰਗਾ ਕਰ ਦਿੱਤਾ ਸੀ। ਜਾਪਾਨੀ ਕੰਪਨੀ ਹੌਂਡਾ ਨੇ ਵੀ ਭਾਰਤੀ ਬਾਜ਼ਾਰ ‘ਚ ਵਿਕਣ ਵਾਲੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਹੌਂਡਾ ਨੇ ਅਜੇ ਤੱਕ ਵਾਧੇ ਦੀ ਰਕਮ ਦਾ ਖੁਲਾਸਾ ਨਹੀਂ ਕੀਤਾ ਹੈ। ਪਰ ਸੰਭਾਵਨਾ ਹੈ ਕਿ ਹੋਰ ਕੰਪਨੀਆਂ ਦੀ ਤਰ੍ਹਾਂ ਹੌਂਡਾ ਵੀ ਆਪਣੇ ਮਾਡਲਾਂ ਦੀ ਕੀਮਤ 3 ਫੀਸਦੀ ਤਕ ਵਧਾ ਸਕਦੀ ਹੈ।

LEAVE A REPLY

Please enter your comment!
Please enter your name here