ਹਿਮਾਚਲ ‘ਚ ਨਹੀਂ ਚੱਲਣਗੀਆਂ ਬੱਸਾਂ ? ਡਰਾਈਵਰ-ਕੰਡਕਟਰਾ ਵੱਲੋਂ ਇਸ ਦਿਨ ਤੋਂ ਹੜਤਾਲ ਦਾ ਐਲਾਨ
ਨਵੀ ਦਿੱਲੀ: ਹਿਮਾਚਲ ਪ੍ਰਦੇਸ਼ ਵਿੱਚ ਤਿੰਨ ਦਿਨਾਂ ਬਾਅਦ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚਆਰਟੀਸੀ) ਦੀਆਂ 3079 ਤੋਂ ਵੱਧ ਬੱਸਾਂ ਦੇ ਪਹੀਏ ਰੁਕ ਜਾਣਗੇ। ਜੇਕਰ ਸੂਬਾ ਸਰਕਾਰ ਨੇ ਐਚਆਰਟੀਸੀ ਦੇ ਡਰਾਈਵਰ-ਕੰਡਕਟਰਾਂ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ ਤਾਂ 9 ਮਾਰਚ ਦੀ ਅੱਧੀ ਰਾਤ 12 ਵਜੇ ਤੋਂ ਅਗਲੇ 72 ਘੰਟਿਆਂ ਲਈ ਐਚਆਰਟੀਸੀ ਦੇ ਡਰਾਈਵਰ-ਕੰਡਕਟਰ ਤਿੰਨ ਦਿਨਾਂ ਲਈ ਹੜਤਾਲ ’ਤੇ ਚਲੇ ਜਾਣਗੇ।
ਤਿੰਨ ਦਿਨਾਂ ਦਾ ਸਮਾਂ
ਐਚਆਰਟੀਸੀ ਡਰਾਈਵਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਯੂਨੀਅਨ ਨੇ 20 ਫਰਵਰੀ ਤਕ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ। ਸਰਕਾਰ ਨੇ 6 ਮਾਰਚ ਤੱਕ ਦਿੱਤੇ ਅਲਟੀਮੇਟਮ ਦੇ ਬਾਵਜੂਦ ਮੰਗਾਂ ਨਹੀਂ ਮੰਨੀਆਂ। ਹੁਣ ਉਨ੍ਹਾਂ ਦੇ ਹੜਤਾਲ ‘ਤੇ ਜਾਣ ਦੇ ਐਲਾਨ ਤੋਂ ਬਾਅਦ ਸਰਕਾਰ ਸਾਰੇ ਬਕਾਏ ਦੇਣ ਦੀ ਬਜਾਏ 5 ਕਰੋੜ ਰੁਪਏ ਦੇਣ ਲਈ ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਤਿੰਨ ਦਿਨਾਂ ਦਾ ਸਮਾਂ ਹੈ ਜਾਂ ਤਾਂ ਉਹ 59 ਕਰੋੜ ਰੁਪਏ ਦੇ ਵਿੱਤੀ ਲਾਭ ਅਦਾ ਕਰੇ ਜਾਂ ਫਿਰ ਨਿਗਮ ਦੇ ਡਰਾਈਵਰ-ਕੰਡਕਟਰ ਹੜਤਾਲ ‘ਤੇ ਚਲੇ ਜਾਣਗੇ।
ਇਸ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਬਦਲੇ ਰੰਗ, ਸਰਕਾਰ ਨੇ ਜਾਰੀ ਕੀਤਾ ਹੁਕਮ